ਕਾਂਗਰਸੀ ਆਗੂਆਂ ਨਾਲ ਵਿਤਕਰਾ ਕਰਨ ਦਾ ਦੋਸ਼
07:44 AM Jul 29, 2020 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 28 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਚੇਅਰਮੈਨ ਜੈ ਕਿਸ਼ਨ ਨੇ ਉਪ ਰਾਜਪਾਲ ਅਨਿਲ ਬੈਜਲ ਤੇ ਪੁਲੀਸ ਕਮਿਸ਼ਨਰ ਐਸ.ਕੇ. ਸਿਵਲ ਲਾਈਨ ਥਾਣੇ ਦੇ ਐਸ.ਐਚ.ਓ. ਐਨ ਸ੍ਰੀਵਾਸਤਵ ਨੂੰ ਪੱਤਰ ਲਿਖ ਕੇ ਕਾਂਗਰਸ ਪਾਰਟੀ ਦੇ ਕਾਰਕੁਨ ਅਨਿਲ ਕੁਮਾਰ ਦੀ ਅਗਵਾਈ ਹੇਠ 27 ਜੁਲਾਈ ਨੂੰ ਰਾਜ ਨਿਵਾਸ ਤੋਂ ਬਾਹਰ ਰਾਜਸਥਾਨ ਦੀ ਸਰਕਾਰ ਨਾਲ ਸੰਵਿਧਾਨਕ ਤੇ ਲੋਕਤੰਤਰੀ ਨਿਯਮਾਂ ਦੀ ਉਲੰਘਣਾ ਦੇ ਮੁੱਦੇ ‘ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਸਣੇ ਹੋਰ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ। ਜੈ ਕਿਸ਼ਨ ਨੇ ਉਪ ਰਾਜਪਾਲ ਤੇ ਪੁਲੀਸ ਕਮਿਸ਼ਨਰ ਨੂੰ ਦੱਸਿਆ ਕਿ ਦਿੱਲੀ ਭਾਜਪਾ ਵਰਕਰਾਂ ਨੇ ਉਸੇ ਦਨਿ ਸਿਵਲ ਲਾਈਨ ਥਾਣੇ ਅਧੀਨ ਬਿਜਲੀ ਬਿੱਲਾਂ ਦਾ ਵਿਰੋਧ ਕੀਤਾ ਸੀ।
Advertisement
Advertisement