ਮੁਲਜ਼ਮ 58 ਕਿੱਲੋ ਚੂਰਾ ਪੋਸਤ ਸਣੇ ਗ੍ਰਿਫ਼ਤਾਰ
06:55 PM Jun 29, 2023 IST
Advertisement
ਟੋਹਾਣਾ (ਪੱਤਰ ਪ੍ਰੇਰਕ): ਸੀਆਈਏ ਟੋਹਾਣਾ ਦੀ ਪੁਲੀਸ ਨੇ ਰਾਮਨਗਰ ਦੇ ਇਕ ਘਰ ‘ਚੋਂ ਚਾਰ ਥੈਲਿਆਂ ਵਿੱਚ 57.990 ਕਿਲੋਗ੍ਰਾਮ ਚੂਰਾਪੋਸਤ ਬਰਾਮਦ ਕਰ ਕੇ ਹਿਮਾਂਸ਼ੂ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਸਿਟੀ ਥਾਣਾ ਟੋਹਾਣਾ ਵਿੱਚ ਸੀਆਈਏ ਦੇ ਹਰਫੁਲ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਨਸ਼ਾ ਤਸਕਰ ਨੂੰ ਇਕ ਦਿਨ ਵਾਸਤੇ ਪੁਲੀਸ ਰਿਮਾਂਡ ‘ਤੇ ਲਿਆ ਹੈ। ਹਰਫੁਲ ਸਿੰਘ ਨੇ ਦੱਸਿਆ ਕਿ ਮੁਲਜ਼ਮ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਚੱਲ ਰਿਹਾ ਹੈ। ਬੀਤੇ ਦਿਨ ਹਿਸਾਰ ਦੀ ਇਕ ਪਾਰਟੀ ਨੂੰ ਚੂੁਰਾਪੋਸਤ ਦੀ ਖੇਪ ਸਪਲਾਈ ਕਰਨ ਬਾਰੇ ਪੱਕੀ ਸੂਚਨਾ ਮਿਲੀ ਸੀ, ਜਿਸ ‘ਤੇ ਪੁਲੀਸ ਨੇ ਛਾਪਾ ਮਾਰ ਕੇ ਚੂਰਾਪੋਸਤ ਬਰਾਮਦ ਕੀਤਾ ਹੈ।
Advertisement
Advertisement