ਮੁਲਜ਼ਮ ਨਾਜਾਇਜ਼ ਸ਼ਰਾਬ ਦੀਆਂ 40 ਬੋਤਲਾਂ ਸਣੇ ਕਾਬੂ
09:47 AM Apr 13, 2024 IST
Advertisement
ਸਮਾਣਾ: ਰਾਮਨਗਰ ਪੁਲੀਸ ਨੇ ਪਿੰਡ ਧਰਮਹੇੜੀ ਦੇ ਇੱਕ ਘਰ ਵਿੱਚ ਰੇਡ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 40 ਬੋਤਲਾਂ ਬਰਾਮਦ ਕਰ ਕੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ, ਉਸ ਖਿਲਾਫ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪੂਰਨ ਸਿੰਘ ਵਾਸੀ ਪਿੰਡ ਧਰਮਹੇੜੀ ਵਜੋਂ ਹੋਈ। ਰਾਮਨਗਰ ਪੁਲੀਸ ਮੁਖੀ ਅੰਗਰੇਜ਼ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏ.ਐਸ.ਆਈ. ਦੀਦਾਰ ਸਿੰਘ ਨੇ ਪੁਲੀਸ ਪਾਰਟੀ ਸਣੇ ਪਿੰਡ ਧਰਮਹੇੜੀ ਵਿਖੇ ਗਸਤ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਪੂਰਨ ਸਿੰਘ ਦੇ ਘਰ ਰੇਡ ਕੀਤੀ। ਰੇਡ ਦੌਰਾਨ ਘਰ ਵਿੱਚ ਕਸ਼ੀਦ ਕੇ ਰੱਖੀ ਨਾਜਾਇਜ਼ ਸ਼ਰਾਬ ਪਲਾਸਟਿਕ ਦੇ ਕੇਨ ਵਿੱਚ ਬਰਾਮਦ ਹੋਈ। ਮਿਣਤੀ ਕਰਨ ’ਤੇ ਸ਼ਰਾਬ ਦੀਆਂ 40 ਬੋਤਲਾਂ ਭਰ ਗਈਆਂ। -ਪੱਤਰ ਪ੍ਰੇਰਕ
Advertisement
Advertisement