For the best experience, open
https://m.punjabitribuneonline.com
on your mobile browser.
Advertisement

ਅਬਲੋਵਾਲ ਵੱਲੋਂ ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ

09:45 AM Apr 10, 2024 IST
ਅਬਲੋਵਾਲ ਵੱਲੋਂ ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ
ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਨੂੰ ਸਨਮਾਨਦੇ ਹੋਏ ਸੁਰਜੀਤ ਅਬਲੋਵਾਲ ਤੇ ਹੋਰ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਪਰੈਲ
ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਦਿਨਾ ਤੋਂ ਪਾਰਟੀ ਸਫਾਂ ਅੰਦਰ ਫੂਕੀ ਜਾ ਰਹੀ ਨਵੀਂ ਰੂਹ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਹਿਤਾਂ ਲਈ ਵਧੇਰੇ ਕਾਰਗਰ ਸਾਬਤ ਹੋਵੇਗੀ।
ਉਹ ਅੱਜ ਇੱਥੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੱਖ ਵੱਖ ਪੱਧਰ ’ਤੇ ਬਣਾਏ ਗਏ ਨਵੇਂ ਅਹੁਦੇਦਾਰਾਂ ਨੂੰ ਸਨਮਾਨਤ ਕਰਨ ਲਈ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਅਬਲੋਵਾਲ ਦਾ ਕਹਿਣਾ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਖਾਸ ਕਰਕੇ ਚੋਣਾਂ ਦੇ ਇਨ੍ਹਾਂ ਦਿਨਾਂ ’ਚ ਵੱਖ ਵੱਖ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਜ਼ਿੰਮੇਵਾਰੀਆਂ ਸੌਂਪਣ ਦੀ ਸ਼ੁਰੂ ਕੀਤੀ ਗਈ ਕਾਰਵਾਈ ਹੋਰ ਵੀ ਵਧੇਰੇ ਲਾਭਦਾਇਕ ਹੈ।
ਇਸੇ ਦੌਰਾਨ ਪਾਰਟੀ ਦੇ ਸੂਬਾਈ ਆਗੂ ਸੁਰਜੀਤ ਅਬਲੋਵਾਲ ਨੇ ਅਕਾਲੀ ਦਲ ਵੱਲੋਂ ਥਾਪੇ ਗਏ ਪਟਿਆਲਾ ਸ਼ਹਿਰੀ ਹਲਕੇ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਸਮੇਤ ਕਈ ਹੋਰ ਨਵੇਂ ਅਹੁਦੇਦਾਰਾਂ ਨੂੰ ਵੀ ਸਨਮਾਨਤ ਕੀਤਾ। ਇਨ੍ਹਾਂ ਸਨਮਾਨਤ ਸ਼ਖਸੀਅਤਾਂ ਵਿੱਚ ਪਟਿਆਲਾ ਸ਼ਹਿਰੀ ਸਰਕਲ ਪ੍ਰਧਾਨ ਸਫਾਬਾਦੀ ਗੇਟ ਇੰਦਰਜੀਤ ਬਿੰਦਰਾ, ਬਡੂੰਗਰ ਸਰਕਲ ਦੇ ਪ੍ਰਧਾਨ ਹਰਦਿਆਲ ਸਿੰਘ ਭੱਟੀ, ਸਰਕਲ ਮਾਡਲ ਟਾਊਨ ਦੇ ਪ੍ਰਧਾਨ ਦਰਵੇਸ਼ ਗੋਇਲ, ਸਰਕਲ ਲਹਿਲ ਦੇ ਪ੍ਰਧਾਨ ਪਰਮਿੰਦਰ ਸ਼ੋਰੀ, ਸਰਕਲ ਅਰਾਈਮਾਜਰਾ ਦੇ ਪ੍ਰਧਾਨ ਹਰਭਜਨ ਸਿੰਘ, ਅਨਾਰਦਾਨਾ ਚੌਕ ਸਰਕਲ ਦੇ ਪ੍ਰਧਾਨ ਮਨਮੋਹਣ ਸਿੰਘ ਓਬਰਾਏ ਸਮੇਤ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਿਵਰਾਜ ਵਿਰਕ, ਸਹਿਰੀ ਇਕਾਈ ਦੇ ਪ੍ਰਧਾਨ ਕਰਨਵੀਰ ਸਾਹਨੀ, ਜਨਰਲ ਸਕੱਤਰ ਸਹਿਜ ਮੱਕੜ, ਮੀਤ ਪ੍ਰਧਾਨ ਗੁੱਡੂ ਸਾਹਨੀ ਸਮੇਤ ਕਈ ਹੋਰਨਾ ਦੇ ਨਾਮ ਵੀ ਸ਼ਾਮਲ ਰਹੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਪੰਜਾਬ ਬਚਾਓ ਯਾਤਰਾ ਦੌਰਾਨ ਉਚੇਚਾ ਸੱਦਾ ਦੇਣ ਲਈ ਸੁਰਜੀਤ ਅਬਲੋਵਾਲ, ਜਸਪਾਲ ਕਲਿਆਣ ਤੇ ਬਲਦੇਵ ਬਠੋਈ ਨੇ ਚੰਦੂਮਾਜਰਾ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×