ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ ਅਭਿਸ਼ੇਕ ਬੱਚਨ

06:53 AM May 07, 2024 IST

ਨਵੀਂ ਦਿੱਲੀ: ਅਦਾਕਾਰ ਅਭਿਸ਼ੇਕ ਬੱਚਨ ਫ਼ਿਲਮ ‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ। ਫ਼ਿਲਮ ਨਿਰਮਾਤਾਵਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਭਿਸ਼ੇਕ ਬੱਚਨ ਨੇ ‘ਹਾਊਸਫੁੱਲ’ ਫ਼ਿਲਮ ਦੀ ਤੀਜੀ ਲੜੀ ਵਿੱਚ ਅਦਾਕਾਰੀ ਕੀਤੀ ਸੀ। ਫ਼ਿਲਮ ‘ਹਾਊਸਫੁੱਲ 5’ ਵਿੱਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਪ੍ਰੋਡਕਸ਼ਨ ਹਾਊਸ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਬੱਚਨ ਨੂੰ ਇਸ ਫ਼ਿਲਮ ਵਿੱਚ ਸ਼ਾਮਲ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਪ੍ਰੋਡਕਸ਼ਨ ਹਾਊਸ ਨੇ ਪੋਸਟ ਵਿੱਚ ਕਿਹਾ, ‘‘ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਭਿਸ਼ੇਕ ਬੱਚਨ ਇੱਕ ਵਾਰ ਫੇਰ ‘ਹਾਊਸਫੁੱਲ’ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਅਸੀਂ ਤੁਹਾਨੂੰ ਮੁੜ ਇਸ ਲੜੀ ਦਾ ਮੈਂਬਰ ਬਣਾ ਕੇ ਖੁਸ਼ ਹਾਂ। ’’ ਸਾਜਿਦ ਨਾਡਿਆਡਵਾਲਾ ਦੀ ‘ਹਾਊਸਫੁੱਲ-5’ ਦਾ ਨਿਰਦੇਸ਼ਨ ਤਰੁਨ ਮਨਸੁਖਾਨੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ‘ਹਾਊਸਫੁੱਲ’ ਫ਼ਿਲਮ 2010 ਵਿੱਚ ਬਣੀ ਸੀ। ਮੁੜ 2012 ਵਿੱਚ ‘ਹਾਊਸਫੁੱਲ-2’, 2016 ਵਿੱਚ ‘ਹਾਊਸਫੁੱਲ-3’ ਅਤੇ 2019 ਵਿੱਚ ‘ਹਾਊਸਫੁੱਲ-4’ ਬਣੀ ਸੀ। -ਪੀਟੀਆਈ

Advertisement

Advertisement
Advertisement