ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਡੀਆਂ ਵਿੱਚੋਂ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ

07:31 AM Apr 28, 2024 IST
ਮਾਛੀਵਾੜਾ ਅਨਾਜ ਮੰਡੀ ਵਿਚ ਬੋਰੀਆਂ ਦੇ ਲੱਗੇ ਅੰਬਾਰ ਦਿਖਾਉਂਦੇ ਹੋਏ ਆੜ੍ਹਤੀ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਅਪਰੈਲ
ਇੱਥੇ ਮਾਛੀਵਾੜਾ ਅਨਾਜ ਮੰਡੀ ਅਤੇ ਇਸ ਦੇ ਉਪ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਲਗਪਗ 75 ਫੀਸਦੀ ਤੋਂ ਵੱਧ ਹੋ ਚੁੱਕੀ ਹੈ ਪਰ ਲਿਫਟਿੰਗ ਦਾ ਕੰਮ ਠੰਢੀ ਰਫ਼ਤਾਰ ਨਾਲ ਚੱਲਣ ਕਾਰਨ ਆੜ੍ਹਤੀ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਤੇ ਉਪ ਖਰੀਦ ਕੇਂਦਰਾਂ ਵਿੱਚ ਹੁਣ ਤੱਕ 5,67,500 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਤੇ ਲਿਫਟਿੰਗ ਕੇਵਲ 1,89,000 ਕੁਇੰਟਲ ਹੋਈ ਹੈ ਜਦਕਿ 3,78,500 ਕੁਇੰਟਲ ਫਸਲ ਫੜ੍ਹਾਂ ਵਿੱਚ ਢੋਆ ਢੁਆਈ ਦੇ ਇੰਤਜ਼ਾਰ ਵਿੱਚ ਪਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਮਾਛੀਵਾੜਾ ਅਨਾਜ ਵਿੱਚ ਹੁਣ ਤੱਕ 3,88,000 ਕਣਕ ਦੀ ਖਰੀਦ ਹੋਈ ਜਿਸ ਵਿੱਚੋਂ ਕੇਵਲ 1 ਲੱਖ 32 ਹਜ਼ਾਰ ਹੀ ਲਿਫਟਿੰਗ ਹੋਈ। ਇਸ ਤਰ੍ਹਾਂ ਲੱਖੋਵਾਲ ਕਲਾਂ ਉਪ ਖਰੀਦ ਕੇਂਦਰ ਵਿੱਚ 81 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ 25 ਹਜ਼ਾਰ ਹੀ ਲਿਫਟਿੰਗ ਹੋਈ। ਹੈਡੋਂ ਬੇਟ ਉਪ ਖਰੀਦ ਕੇਂਦਰ ਵਿੱਚ 43 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਹੋਈ ਜਿਸ ਵਿੱਚੋਂ ਲਿਫਟਿੰਗ 14 ਹਜ਼ਾਰ 5 ਸੌ ਦੀ ਹੋਈ। ਸ਼ੇਰਪੁਰ ਬੇਟ ਵਿੱਚ 32 ਹਜ਼ਾਰ 500 ਕੁਇੰਟਲ ਕਣਕ ਦੀ ਖਰੀਦ ਹੋਈ। ਇਸ ਵਿੱਚੋਂ ਲਿਫਟਿੰਗ 10 ਹਜ਼ਾਰ 500 ਕੁਇੰਟਲ ਦੀ ਹੋਈ। ਬੁਰਜ ਪਵਾਤ ਵਿੱਚ 23 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਹੋਈ ਤੇ ਲਿਫਟਿੰਗ 7 ਹਜ਼ਾਰ ਕੁਇੰਟਲ ਦੀ ਹੋਈ। ਮੰਡੀਆਂ ਵਿੱਚੋਂ ਲਿਫਟਿੰਗ ਦੇ ਕੰਮ ਵਿੱਚ ਸਭ ਤੋਂ ਅੱਗੇ ਪਨਗ੍ਰੇਨ ਏਜੰਸੀ ਰਹੀ ਜਦਕਿ ਵੇਅਰਹਾਊਸ ਤੇ ਪਨਸਪ ਪਛੜੀਆਂ ਦਿਖਾਈ ਦੇ ਰਹੀਆਂ ਹਨ। ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਟਹਿਲ ਸਿੰਘ ਔਜਲਾ, ਗੁਰਨਾਮ ਸਿੰਘ ਨਾਗਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਪਰਮਿੰਦਰ ਸਿੰਘ ਗੁਲਿਆਣੀ, ਤਜਿੰਦਰ ਸਿੰਘ ਸੈਣੀ, ਅਰਵਿੰਦਰਪਾਲ ਸਿੰਘ ਵਿੱਕੀ ਨੇ ਦੱਸਿਆ ਕਿ ਲੱਖਾਂ ਹੀ ਬੋਰੀਆਂ ਖੁੱਲ੍ਹੇ ਅਸਮਾਨ ਵਿੱਚ ਪਈਆਂ ਹਨ ਪਰ ਢੋਆ ਢੁਆਈ ਲਈ ਟਰੱਕ ਨਾ ਮਿਲਣ ਕਾਰਨ ਅਤੇ ਉਪਰੋਂ ਬੇਮੌਸਮੀ ਮੀਂਹ ਫਸਲ ਦਾ ਭਾਰੀ ਨੁਕਸਾਨ ਕਰ ਸਕਦਾ ਹੈ। ਸਰਕਾਰ ਫਸਲ ਦੀ ਢੋਆ ਢੁਆਈ ਦੇ ਤੁਰੰਤ ਇੰਤਜ਼ਾਮ ਕਰੇ।

Advertisement

ਤਿੰਨ ਦਿਨ ਤੋਂ ਟਰੱਕ ਖਾਲੀ ਨਹੀਂ ਹੋ ਰਹੇ : ਠੇਕੇਦਾਰ

ਫਸਲ ਦੀ ਢੋਆ ਢੁਆਈ ਕਰ ਰਹੇ ਠੇਕੇਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਮਾਛੀਵਾੜਾ ਤੋਂ ਖੰਨਾ ਲਈ ਫਸਲ ਦੀ ਢੋਆ ਢੁਆਈ ਲਈ ਸਪੈਸ਼ਲ ਗੱਡੀਆਂ ਲੱਗੀਆਂ ਸਨ ਪਰ ਉਹ ਪਿਛਲੇ ਤਿੰਨ ਦਿਨ ਤੋਂ ਖਾਲੀ ਨਹੀਂ ਹੋਈਆਂ ਜਿਸ ਕਾਰਨ ਇਹ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਮਾਰਕਫੈੱਡ ਏਜੰਸੀ ਵਿੱਚ ਬੋਰੀਆਂ ਦੇ ਭਰੇ ਟਰੱਕ ਉਤਾਰਨ ਲਈ ਖੜ੍ਹੇ ਰਹੇ ਪਰ ਉਥੇ ਲੇਬਰ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਦੇਰ ਸ਼ਾਮ ਤੱਕ ਸਾਰੇ ਟਰੱਕ ਖਾਲੀ ਹੋ ਜਾਣਗੇ ਤੇ ਢੋਆ ਢੁਆਈ ਦਾ ਕੰਮ ਸੰਚਾਰੂ ਢੰਗ ਨਾਲ ਚੱਲ ਪਵੇਗਾ।

Advertisement
Advertisement
Advertisement