ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਵਰਕਰ ਤੇ ਆਗੂ ਭਾਜਪਾ ਵਿੱਚ ਸ਼ਾਮਲ

09:43 AM Nov 05, 2023 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਨਵੰਬਰ
ਭਾਰਤੀ ਜਨਤਾ ਪਾਰਟੀ ਨੇ ਅੱਜ ਹਲਕਾ ਕੇਂਦਰੀ ਤੇ ਦੱਖਣੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕਈ ਆਗੂਆਂ ਅਤੇ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੁੱਗਰੀ ’ਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 77, 28, 29 ਅਤੇ 30 ਤੋਂ ਸੋਨੂੰ ਭਾਰਦਵਾਜ, ਪਰਮਜੀਤ ਕੌਰ, ਵਿਕਰਾਂਤ ਸ਼ਰਮਾ, ਜਸ਼ਨ ਨਾਗਪਾਲ, ਨਿੰਮੋ ਦੇਵੀ, ਚੰਦਾ ਰਾਣੀ, ਲੱਕੀ ਲੋਹਾਰਾ, ਰਾਜੇਸ਼ ਡਾਬਾ, ਪਰਮਜੀਤ ਸਿੰਘ, ਰਵਿੰਦਰਨਾਥ ਗਿਰੀ, ਸੀਤਾ ਰਾਮ, ਬਲਵਿੰਦਰ ਸਿੰਘ, ਅਜੈ ਕੁਮਾਰ ਚੌਧਰੀ, ਦਲਜੀਤ ਸਿੰਘ, ਪੂਜਾ ਵਰਮਾ, ਮਾਇਆ ਵਰਮਾ, ਵਜਿੇ ਰਾਣੀ, ਚੰਦਰੇਸ਼ ਕੁਮਾਰ, ਰੋਸ਼ਨ ਕੁਮਾਰ, ਸਾਹਿਲ ਭਨੋਟ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਰਜਨੀਸ਼ ਧੀਮਾਨ ਅਤੇ ਗੁਰਦੇਵ ਸ਼ਰਮਾ ਦੇਵੀ ਨੇ ਇਨ੍ਹਾਂ ਆਗੂਆਂ ਨੂੰ ਸਿਰੋਪਾਓ ਭੇਟ ਕਰ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਕੀਤਾ। ਆਗੂਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰੇਰਤਿ ਹੋ ਕੇ ਅੱਜ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਸਤਿੰਦਰ ਸਿੰਘ ਤਾਜਪੁਰੀ, ਸੇਵਾਮੁਕਤ ਏਡੀਸੀਪੀ ਸਤੀਸ਼ ਮਲਹੋਤਰਾ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਅਤੇ ਮਨੀਸ਼ ਚੋਪੜਾ ਲੱਕੀ ਆਦਿ ਵੀ ਹਾਜ਼ਰ ਸਨ।

Advertisement

Advertisement