ਸਰਦੂਲਗੜ੍ਹ ਵਿੱਚ ਚੱਲਿਆ ‘ਆਪ’ ਦਾ ਝਾੜੂ
ਬਲਜੀਤ ਸਿੰਘ
ਸਰਦੂਲਗੜ੍ਹ, 21 ਦਸੰਬਰ
ਸਰਦੂਲਗੜ੍ਹ ਵਿਖੇ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਸਰਦੂਲਗੜ੍ਹ ਵਿਚ 77.41 ਫੀਸਦੀ ਵੋਟਿੰਗ ਹੋਈ। ਗਿਣਤੀ ਹੋਣ ਤੋਂ ਬਾਅਦ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮੱਤ ਮਿਲਿਆ। ਕੁੱਲ 15 ਵਾਰਡਾ ਵਿਚੋਂ 10 ਵਿਚ ਆਮ ਆਦਮੀ ਦੇ ਉਮੀਦਵਾਰ ਜੇਤੂ ਰਹੇ ਤੇ ਬਾਕੀ ਪੰਜ ਵਾਰਡਾਂ ਵਿਚ ਦੂਸਰੀਆਂ ਪਾਰਟੀਆਂ ਤੇ ਆਜ਼ਾਦ ਚੋਣ ਲੜ ਰਹੇ ਉਮੀਦਵਾਰ ਜੇਤੂ ਰਹੇ। ਨਗਰ ਪੰਚਾਇਤ ਸਰਦੂਲਗੜ੍ਹ ਦੇ ਆਏ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਵਿਚ ਆਪ ਉਮੀਦਵਾਰ ਮਲਕੀਤ ਕੌਰ 51 ਵੋਟਾਂ ਨਾਲ, ਵਾਰਡ ਨੰਬਰ 2 ਵਿਚੋਂ ਆਪ ਉਮੀਦਵਾਰ ਕ੍ਰਿਸ਼ਨ ਰਾਮ 340 ਵੋਟਾਂ ਨਾਲ, ਵਾਰਡ ਨੰਬਰ 3 ਵਿਚੋਂ ਆਪ ਉਮੀਦਵਾਰ ਸੀਮਾ 36 ਵੋਟਾਂ ਨਾਲ, ਵਾਰਡ ਨੰਬਰ 4 ਵਿਚੋਂ ਆਪ ਉਮੀਦਵਾਰ ਵਿਰਸਾ ਸਿੰਘ 180 ਵੋਟਾਂ ਨਾਲ, ਵਾਰਡ ਨੰਬਰ 5 ਵਿਚੋ ਵੀਨਾ ਰਾਣੀ ਆਜ਼ਾਦ ਉਮੀਦਵਾਰ 11 ਵੋਟਾਂ ਨਾਲ, ਵਾਰਡ ਨੰਬਰ 6 ਵਿਚੋਂ ਆਪ ਉਮੀਦਵਾਰ ਰੇਸ਼ਮ ਲਾਲ 102 ਵੋਟਾਂ ਨਾਲ, ਵਾਰਡ ਨੰਬਰ 7 ਵਿਚੋਂ ਆਜ਼ਾਦ ਉਮੀਦਵਾਰ ਚਰਨਜੀਤ ਕੌਰ 217 ਵੋਟਾਂ ਨਾਲ, ਵਾਰਡ ਨੰਬਰ 8 ਵਿਚੋ ਆਜ਼ਾਦ ਉਮੀਦਵਾਰ ਜਗਸੀਰ ਸਿੰਘ ਜੱਗੀ ਜੱਫਾ 586 ਨਾਲ, ਵਾਰਡ ਨੰਬਰ 9 ਵਿਚੋ ਆਪ ਉਮੀਦਵਾਰ ਵੀਨਾ ਰਾਣੀ 365 ਨਾਲ, ਵਾਰਡ ਨੰਬਰ 10 ਵਿਚੋ ਕਾਂਗਰਸ ਉਮੀਦਵਾਰ ਸੁਖਵਿੰਦਰ ਸਿੰਘ ਨਾਹਰਾ 41 ਵੋਟਾਂ ਨਾਲ, ਵਾਰਡ ਨੰਬਰ 11 ਵਿਚੋ ਆਪ ਉਮੀਦਵਾਰ ਸੁਖਵੀਰ ਕੌਰ 321 ਵੋਟਾਂ ਨਾਲ, ਵਾਰਡ ਨੰਬਰ 12 ਵਿਚੋ ਆਪ ਉਮੀਦਵਾਰ ਨਵਿੰਦਰ ਸਿੰਘ 113 ਵੋਟਾਂ ਨਾਲ, ਵਾਰਡ ਨੰਬਰ 13 ਵਿਚੋ ਆਜ਼ਾਦ ਉਮੀਦਵਾਰ ਕਿਰਨ ਰਾਣੀ 374 ਵੋਟਾਂ ਨਾਲ, ਵਾਰਡ ਨੰਬਰ 14 ਵਿਚੋ ਸੁਖਜੀਤ ਸਿੰਘ ਬੱਬਰ 695 ਵੋਟਾਂ ਨਾਲ ਅਤੇ ਵਾਰਡ ਨੰਬਰ 15 ਵਿਚੋ ਸੁਖਵਿੰਦਰ ਸਿੰਘ 61 ਵੋਟਾਂ ਨਾਲ ਆਪਣੇ ਨੇੜਲੇ ਵਿਰੋਧੀ ਨੂੰ ਹਰਾ ਕੇ ਚੋਣ ਜਿੱਤ ਗਏ ਹਨ।