‘ਆਪ’ ਨੇ ਅਜੇ ਵਿਕਾਸ ਦਾ ਟਰੇਲਰ ਦਿਖਾਇਆ: ਅਨਮੋਲ ਗਗਨ
09:00 AM May 23, 2024 IST
ਮਿਹਰ ਸਿੰਘ
ਕੁਰਾਲੀ, 22 ਮਈ
‘ਆਪ’ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਮੀਟਿੰਗ ਇੱਥੇ ਕੌਂਸਲਰ ਬਹਾਦਰ ਸਿੰਘ ਓਕੇ ਤੇ ਸਾਬਕਾ ਕੌਂਸਲਰ ਪਰਦੀਪ ਰੂੜਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸਥਾਨਕ ਕੌਂਸਲ ਵਿੱਚ ਪੈਂਦੇ ਪਿੰਡ ਚਨਾਲੋਂ (ਵਾਰਡ ਨੰਬਰ-10) ਵਿੱਚ ਹੋਈ ਮੀਟਿੰਗ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮਾਨ ਸਰਕਾਰ ਨੇ ਦੋ ਸਾਲਾਂ ਵਿੱਚ ਕੰਮਾਂ ਦਾ ਕੇਵਲ ਟਰੇਲਰ ਹੀ ਦਿਖਾਇਆ ਹੈ ਜਦੋਂਕਿ ਫਿਲਮ ਤਾਂ ਹਾਲੇ ਬਾਕੀ ਹੈ। ਇਸੇ ਦੌਰਾਨ ਸ੍ਰੀ ਓਕੇ, ਚੇਅਰਮੈਨ ਹਰੀਸ਼ ਰਾਣਾ, ਸ੍ਰੀ ਰੂੜਾ ਅਤੇ ਹੋਰਨਾਂ ਨੇ ਮਾਲਵਿੰਦਰ ਸਿੰਘ ਕੰਗ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਨੰਦੀ ਪਾਲ ਬਾਂਸਲ, ਖੁਸ਼ਬੀਰ ਸਿੰਘ, ਨਵਦੀਪ ਸਿੰਘ ਸੈਣੀ, ਅਵਤਾਰ ਸਿੰਘ ਕਲਸੀ ਆਦਿ ਹਾਜ਼ਰ ਸਨ।
Advertisement
Advertisement
Related News
Advertisement