For the best experience, open
https://m.punjabitribuneonline.com
on your mobile browser.
Advertisement

ਸੱਜਣ ਸਿੰਘ ਦੀ ਬਰਸੀ ’ਤੇ ਗੂੰਜਿਆ ਭ੍ਰਿਸ਼ਟਾਚਾਰ ਦਾ ਮੁੱਦਾ

12:01 PM Jun 16, 2024 IST
ਸੱਜਣ ਸਿੰਘ ਦੀ ਬਰਸੀ ’ਤੇ ਗੂੰਜਿਆ ਭ੍ਰਿਸ਼ਟਾਚਾਰ ਦਾ ਮੁੱਦਾ
ਮਰਹੂਮ ਸੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁਲਾਜ਼ਮ ਸਾਥੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਜੂਨ
ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਮਰਹੂਮ ਆਗੂ ਸਾਥੀ ਸੱਜਣ ਦੀ ਤੀਜੀ ਬਰਸੀ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਵੱਲੋਂ ਨਗਰ ਭਵਨ ਸੈਕਟਰ-68 ਵਿੱਚ ਸ਼ਰਧਾਂਜਲੀ ਭੇਟ ਕੀਤੀ ਅਤੇ ਵਿੱਛੜੇ ਆਗੂ ਨੂੰ ਚੇਤੇ ਕਰਦਿਆਂ ਮੁਲਾਜ਼ਮ ਵਰਗ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਇਕਜੁੱਟ ਹੋ ਕੇ ਸਾਂਝੀ ਲੜਾਈ ਲੜਨ ਲਈ ਪ੍ਰੇਰਿਆ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਮਨੀਕੰਡਨ, ਅਮਨਦੀਪ, ਇੰਦਰਜੀਤ, ਬ੍ਰਿਜ ਮੋਹਨ, ਸਚਿਨ ਕੁਮਾਰ, ਰਾਜੂ ਸੰਗੇਲਿਆ, ਰੌਸ਼ਨ ਲਾਲ ਸਣੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀਆਂ ਨੇ ਸ਼ਮੂਲੀਅਤ ਕੀਤੀ।
ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਲਈ ਉਮਰ ਭਰ ਜੱਦੋ-ਜਹਿਦ ਕਰਨ ਵਾਲੇ ਮਰਹੂਮ ਆਗੂ ਸੱਜਣ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੁਹਾਲੀ ਨਗਰ ਨਿਗਮ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਦੇ ਚੱਲਦਿਆਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਮੁੱਖ ਸੜਕਾਂ ਦੀ ਮੈਨੂਅਲ ਸਫ਼ਾਈ ਕਰ ਰਹੇ ਸਫ਼ਾਈ ਸੇਵਕਾਂ ਦੀ ਤਨਖ਼ਾਹ 14-15 ਤਰੀਕ ਨੂੰ ਦਿੱਤੀ ਜਾਂਦੀ ਹੈ। ਜਨਤਕ ਪਖਾਨਿਆਂ ’ਤੇ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਹੁਣ ਤੱਕ ਨਹੀਂ ਦਿੱਤੀ ਗਈ।
ਆਗੂਆਂ ਨੇ ਦੋਸ਼ ਲਾਇਆ ਕਿ ਸਵੱਛ ਭਾਰਤ ਦੇ ਨਾਂ ’ਤੇ ਸਿਰਫ਼ ਸਫ਼ਾਈ ਸੇਵਕਾਂ ਅਤੇ ਵੇਸਟ ਕੁਲੈਕਟਰਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਜਦੋਂਕਿ ਕਿਸੇ ਵੀ ਆਰਐਮਸੀ ਪੁਆਇੰਟ ’ਤੇ ਕਰਮਚਾਰੀ ਪੂਰੇ ਨਹੀਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×