For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਨੇ ਦੋ ਸਾਲਾਂ ਵਿੱਚ 43000 ਨੌਕਰੀਆਂ ਦਿੱਤੀਆਂ: ਮੀਤ ਹੇਅਰ

07:50 AM May 02, 2024 IST
‘ਆਪ’ ਸਰਕਾਰ ਨੇ ਦੋ ਸਾਲਾਂ ਵਿੱਚ 43000 ਨੌਕਰੀਆਂ ਦਿੱਤੀਆਂ  ਮੀਤ ਹੇਅਰ
ਦਿੜ੍ਹਬਾ ਵਿੱਚ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ। -ਫੋਟੋ: ਸ਼ੀਤਲ
Advertisement

ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 1 ਮਈ
ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਿਕਾਰਡ ਤੋੜ ਵਿਕਾਸ ਹੋਇਆ ਹੈ ਕਿਉਂਕਿ ਪਹਿਲੇ ਦੋ ਸਾਲਾਂ ਵਿੱਚ ਇੰਨਾ ਕੰਮ ਕਰਵਾ ਦਿੱਤਾ, ਜਿੰਨਾ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ 77 ਸਾਲਾਂ ਵਿੱਚ ਨਹੀਂ ਕਰਵਾ ਸਕੀਆਂ। ਉਹ ਅੱਜ ਦਿੜ੍ਹਬਾ ਵਿੱਚ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਾਣੀ, ਬਿਜਲੀ, ਸਿਹਤ ਸੇਵਾਵਾਂ ਅਤੇ ਹੋਰ ਉਹ ਅਜਿਹੀਆਂ ਸਹੂਲਤਾਂ ਵੀ ਦਿੱਤੀਆਂ ਹਨ ਜਿਨ੍ਹਾਂ ਦਾ ਲੋਕਾਂ ਨਾਲ ਵਾਅਦਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਸਾਲਾਂ ਵਿੱਚ 43 ਹਜ਼ਾਰ ਨੌਕਰੀਆਂ ਦਿੱਤੀਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਪਿੰਡ ਨੂੰ ਬਿਨਾਂ ਕਿਸੇ ਸਿਆਸੀ ਧੜੇਬੰਦੀ ਤੋਂ ਕਰੋੜਾਂ ਦੀਆਂ ਗਰਾਂਟਾਂ ਵੰਡੀਆਂ ਅਤੇ ਪਿੰਡਾਂ ਵਿੱਚ ਮਹੱਲਾ ਕਲੀਨਿਕ ਬਣਾਏ, ਐਮੀਨੈਂਸ ਸਕੂਲ ਬਣਾਏ, ਅਕਾਲੀ ਤੇ ਬੀਜੇਪੀ ਸਰਕਾਰ ਵੱਲੋਂ ਵੇਚਿਆ ਥਰਮਲ ਪਲਾਂਟ ਮੁੜ ਖਰੀਦ ਕੇ ਲੋਕਾਂ ਨੂੰ ਬਿਜਲੀ ਦਿੱਤੀ, 300 ਯੂਨਿਟ ਬਿਜਲੀ ਸਾਰਿਆਂ ਲਈ ਮੁਫ਼ਤ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਕੰਮ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੀਤ ਹੇਅਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣ। ਇਸ ਮੌਕੇ ਤਪਿੰਦਰ ਸਿੰਘ ਸੋਹੀ, ਇੰਦਰਜੀਤ ਸ਼ਰਮਾ, ਨਿੱਕਾ ਸਿੰਘ ਖਨਾਲਕਲਾਂ, ਜਸਵੀਰ ਕੌਰ, ਪੀਤੂ ਛਾਹੜ, ਗੁਰਪ੍ਰੀਤ ਕੌਹਰੀਆਂ, ਗੁਰਮੀਤ ਕੌਹਰੀਆਂ ਤੇ ਰਿਸ਼ੀ ਸਤੌਜ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×