ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਮੰਗਵਾਲ ਦੇ ਬੂਥ ’ਤੇ ਵੋਟ ਪਾਈ
12:17 PM Jun 01, 2024 IST
ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ਤੇ ਵੋਟ ਪਾਉਣ ਮਗਰੋਂ ਆਪਣੇ ਘਰ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ।-ਫੋਟੋ: ਲਾਲੀ
Advertisement
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਸੰਗਰੂਰ ਲੋਕ ਸਭਾ ਹਲਕੇ ’ਚ ਸਵੇਰੇ 11 ਵਜੇ ਤੱਕ 26 ਫ਼ੀਸਦ ਪੋਲਿੰਗ ਹੋਈ। ਸਭ ਤੋਂ ਵੱਧ ਸਵੇਰੇ 11 ਵਜੇ ਤੱਕ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਤੇ ਦਿੜਬਾ ਦੇ ਵਿੱਚ 29 ਫੀਸਦ ਵੋਟਿੰਗ ਹੋ ਚੁੱਕੀ ਸੀ। ਗਰਮੀ ਦੇ ਬਾਵਜੂਦ ਪੇਂਡੂ ਖੇਤਰ ਦੇ ਵਿੱਚ ਭਾਵੇਂ ਕਿ ਵੋਟਰਾਂ ’ਚ ਉਤਸ਼ਾਹ ਮੱਠਾ ਨਜ਼ਰ ਆਇਆ। ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲੱਗੇ ਹੋਏ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਫਤਹਿਗੜ੍ਹ ਛੰਨਾ ਵਿਖੇ ਸਵੇਰੇ 11 ਵਜੇ ਤੱਕ ਲਗਪਗ 50 ਫੀਸਦੀ ਵੋਟਿੰਗ ਹੋ ਚੁੱਕੀ ਸੀ। ਗਰਮੀ ਦੇ ਬਾਵਜੂਦ ਕਾਫੀ ਪੋਲਿੰਗ ਬੂਥਾਂ ’ਤੇ ਬਜ਼ੁਰਗ ਵੀ ਆਪਣੇ ਬੱਚਿਆਂ ਦੇ ਸਹਾਰੇ ਪੋਲਿੰਗ ਬੂਥਾਂ ਤੱਕ ਪਹੁੰਚਦੇ ਵੇਖੇ ਗਏ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਮੰਗਵਾਲ ਦੇ ਬੂਥ ’ਤੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਵੋਟ ਪਾਈ ਗਈ।
Advertisement
Advertisement
Advertisement