ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਕੌਂਸਲਰਾਂ ਨੂੰ ਦਿੱਤੀ ਜਾ ਰਹੀ ਹੈ ਈਡੀ ਤੇ ਸੀਬੀਆਈ ਦੀ ਧਮਕੀ: ਪਾਠਕ

10:17 AM Sep 21, 2024 IST
ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ‘ਆਪ’ ਆਗੂ ਦੁਰਗੇਸ਼ ਪਾਠਕ, ਸੰਜੀਵ ਝਾਅ ਤੇ ਮੁਕੇਸ਼ ਸੋਲੰਕੀ।

ਮਨਧੀਰ ਦਿਓਲ
ਨਵੀਂ ਦਿੱਲੀ, 20 ਸਤੰਬਰ
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ ਦੀਆਂ ਸਥਾਈ ਕਮੇਟੀ ਚੋਣਾਂ ਜਿੱਤਣ ਲਈ ਭਾਜਪਾ ਮੁੜ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਤੋੜਨ ’ਚ ਜੁਟ ਗਈ ਹੈ। ‘ਆਪ’ ਕੌਂਸਲਰਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ ਲੱਖਾਂ-ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਭਾਜਪਾ ’ਚ ਸ਼ਾਮਲ ਨਾ ਹੋਣ ’ਤੇ ਈਡੀ-ਸੀਬੀਆਈ ਤੋਂ ਪ੍ਰੇਸ਼ਾਨ ਹੋਣ ਦੀ ਧਮਕੀ ਦਿੱਤੀ ਜਾ ਰਹੀ ਹੈ। ਬੁਰਾੜੀ ਤੋਂ ‘ਆਪ’ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਭਾਜਪਾ ਨੇਤਾ ਸੁੰਦਰ ਤੰਵਰ ਨੇ ‘ਆਪ’ ਕੌਂਸਲਰ ਨੂੰ ਦੋ ਕਰੋੜ ਰੁਪਏ ਅਤੇ ਵਿਧਾਇਕ ਦੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਨਾ ਹੋਣ ਦੀ ਸੂਰਤ ਵਿੱਚ ਈਡੀ ਤੇ ਸੀਬੀਆਈ ਦਾ ਸਾਹਮਣਾ ਕਰਨ ਦੀ ਧਮਕੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਬਵਾਨਾ ਤੋਂ ‘ਆਪ’ ਕੌਂਸਲਰ ਰਿੰਕੂ ਮੁਕੇਸ਼ ਸੋਲੰਕੀ ਦੇ ਪਤੀ ਮੁਕੇਸ਼ ਸੋਲੰਕੀ ਨੇ ਕਿਹਾ ਕਿ ਕੁਝ ਜਾਣਕਾਰ ਉਨ੍ਹਾਂ ਨੂੰ ਵੀ ਫੋਨ ਕਰ ਰਹੇ ਹਨ ਅਤੇ ਸਥਾਈ ਕਮੇਟੀ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਲਈ ਦਬਾਅ ਪਾ ਰਹੇ ਹਨ। ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਹੁਣ ‘ਆਪ’ ਦੇ ਸਾਰੇ ਕੌਂਸਲਰ ਭਾਜਪਾ ਦੀ ਪੇਸ਼ਕਸ਼ ਲੈ ਕੇ ਆਉਣ ਵਾਲੇ ਲੋਕਾਂ ਦੀ ਰਿਕਾਰਡਿੰਗ ਕਰਨਗੇ ਅਤੇ ਲੋਕਾਂ ਵਿੱਚ ਨੰਗਾ ਕਰਨਗੇ।
ਪਾਠਕ ਨੇ ਕਿਹਾ ਕਿ ਝੂਠੇ ਦੋਸ਼ਾਂ ਦਾ ਸਾਹਮਣਾ ਕਰਨ ਮਗਰੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਉਦੋਂ ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਬੈਠਣਗੇ ਜਦੋਂ ਤੱਕ ਉਹ ਲੋਕ ਕਚਹਿਰੀ ’ਚ ਪਾਸ ਨਹੀਂ ਹੁੰਦੇ। ਪੂਰੀ ਦੁਨੀਆਂ ਵਿਚ ਅਜਿਹੀ ਇਕ ਵੀ ਮਿਸਾਲ ਨਹੀਂ ਮਿਲੇਗੀ ਜਦੋਂ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠੇ ਵਿਅਕਤੀ ਨੇ ਕਿਸੇ ਦੋਸ਼ ਕਾਰਨ ਅਸਤੀਫ਼ਾ ਦਿੱਤਾ ਹੋਵੇ। ਭਾਜਪਾ ਦੀ ਅਗਵਾਈ ਹੇਠ ਝੂਠ, ਫਰੇਬ, ਬੇਈਮਾਨੀ, ਧੋਖਾਧੜੀ, ਪਾਰਟੀਆਂ ਤੋੜਨ ਅਤੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕੌਂਸਲਰਾਂ ਨੂੰ ਖਰੀਦਣ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਮਨਮਾਨੇ ਢੰਗ ਨਾਲ 10 ਐਲਡਰਮੈਨਸ (ਮਾਹਿਰ) ਦੀ ਨਿਯੁਕਤੀ ਕੀਤੀ ਅਤੇ ਉਨ੍ਹਾਂ ਨੂੰ ਸਦਨ ਵਿੱਚ ਵੋਟ ਪਾਉਣ ਲਈ ਮਜਬੂਰ ਕਰਨਾ ਚਾਹੁੰਦੇ ਸਨ, ਪਰ ਅਦਾਲਤ ਨੇ ਇਸ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਉਹ ਲਗਾਤਾਰ ਕੌਂਸਲਰਾਂ ਨੂੰ ਤੋੜਨ ਦਾ ਕੰਮ ਕਰ ਰਹੇ ਹਨ। ਨਾਲ ਹੀ ਧਮਕੀਆਂ ਦੇ ਰਹੇ ਹਨ ਕਿ ਜੇ ਉਹ ਭਾਜਪਾ ਵਿੱਚ ਨਹੀਂ ਆਏ ਤਾਂ ਉਨ੍ਹਾਂ ਪਿੱਛੇ ਈਡੀ-ਸੀਬੀਆਈ ਛੱਡ ਦੇਣਗੇ। ਦੁਰਗੇਸ਼ ਪਾਠਕ ਨੇ ਬਵਾਨਾ ਤੋਂ ‘ਆਪ’ ਕੌਂਸਲਰ ਰਾਮਚੰਦਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਭਾਜਪਾ ਵਾਲਿਆਂ ਨੇ ਉਸ ਨੂੰ ਈਡੀ-ਸੀਬੀਆਈ ਦੀ ਧਮਕੀ ਦੇ ਕੇ ਜ਼ਬਰਦਸਤੀ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਬਵਾਨਾ ਤੋਂ ‘ਆਪ’ ਕੌਂਸਲਰ ਰਿੰਕੂ ਮੁਕੇਸ਼ ਸੋਲੰਕੀ ਦੇ ਪਤੀ ਮੁਕੇਸ਼ ਸੋਲੰਕੀ ਨੇ ਦੱਸਿਆ, ‘‘ਵੀਰਵਾਰ ਨੂੰ ਮੈਨੂੰ ਕੁਝ ਜਾਣਕਾਰਾਂ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਮਿਲਣ ਲਈ ਕਿਹਾ। ਮੈਨੂੰ ਸਥਾਈ ਕਮੇਟੀ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਲਈ ਕਿਹਾ ਗਿਆ ਸੀ। ਮੈਂ 15 ਸਾਲਾਂ ਤੋਂ ਭਾਜਪਾ ਵਿੱਚ ਹਾਂ। ਵੀਰਵਾਰ ਨੂੰ ਜਦੋਂ ਮੇਰੇ ’ਤੇ ਦਬਾਅ ਪਾਇਆ ਗਿਆ ਤਾਂ ਮੈਨੂੰ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਦੱਸਣਾ ਪਿਆ।’’

Advertisement

Advertisement