ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਕਾਰਕੁਨਾਂ ਨੇ ਆਰਡੀਨੈਂਸ ਦੀਆਂ ਕਾਪੀਆਂ ਫੂਕੀਆਂ

08:34 AM Jul 06, 2023 IST
ਤਿਲਕ ਨਗਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਧਾਇਕ ਜਰਨੈਲ ਸਿੰਘ ਤੇ ਹੋਰ।

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਦਿੱਤੀਆਂ ਤਾਕਤਾਂ ਵਾਪਸ ਲੈਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖ਼ਿਲਾਫ਼ ‘ਆਪ’ ਨੇ ਅੱਜ ਦਿੱਲੀ ਵਿੱਚ ਪੈਦਲ ਮਾਰਚ ਕੱਢ ਕੇ ਪੁਤਲੇ ਫੂਕੇ। ਇਸ ਦੌਰਾਨ ‘ਆਪ’ ਵਰਕਰਾਂ ਨੇ ਦਿੱਲੀ ਦੀਆਂ 70 ਵਿਧਾਨ ਸਭਾ ਹਲਕਿਆਂ ਵਿੱਚ ਆਰਡੀਨੈਂਸ ਦੀ ਕਾਪੀਆਂ ਵੀ ਫੂਕੀਆਂ। ਇਸ ਤਹਿਤ ਤਿਲਕ ਨਗਰ ਵਿਧਾਨ ਸਭਾ ਹਲਕੇ ਵਿੱਚ ਅੱਜ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ ਹੇਠ ਤਿਲਕ ਨਗਰ ਦੇ ਮੁੱਖ ਬਾਜ਼ਾਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਰਾੜੀ ਹਲਕੇ ਦੇ ਕਾਰਕੁਨਾਂ ਨੇ ਨਿਠਾਰੀ ਪੁਲੀ ਕੋਲ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਵਿਧਾਇਕ ਰਿਤੂ ਰਾਜ ਨੇ ਕੀਤੀ। ਇਸੇ ਤਰ੍ਹਾਂ ਦਲੀਪ ਪਾਂਡੇ ਨੇ ਤਿਮਾਰਪੁਰ ਇਲਾਕੇ ਵਿੱਚ ਘੰਟਾ ਘਰ ਚੌਕ (ਸਬਜ਼ੀ ਮੰਡੀ) ਪੈਦਲ ਮਾਰਚ ਦੀ ਅਗਵਾਈ ਕੀਤੀ। ਵਜ਼ੀਰਪੁਰ ਦੀ ਜੇਜੇ ਕਲੋਨੀ ਵਿੱਚ ਵਿਧਾਇਕ ਰਾਜੇਸ਼ ਗੁਪਤਾ ਨੇ ਪੁਤਲੇ ਫੂਕਣ ਵਾਲਿਆਂ ਦੀ ਅਗਵਾਈ ਕੀਤੀ।
ਇਸ ਦੌਰਾਨ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਹਰ ਹਾਲ ਵਿੱਚ ਦਿੱਲੀ ਸਰਕਾਰ ਦੀਆਂ ਤਾਕਤਾਂ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਕੇਂਦਰ ਹਰ ਹਰਬਾ ਵਰਤ ਕੇ ਦਿੱਲੀ ਦੇ ਲੋਕਾਂ ਦੇ ਜਮਹੂਰੀ ਹੱਕ ਖੋਹਣਾ ਚਾਹੁੰਦੀ ਹੈ। ਇਸੇ ਕਰਕੇ ਐੱਲਜੀ ਅਜਿਹੇ ਫ਼ੈਸਲੇ ਕਰ ਰਹੇ ਹਨ ਜੋ ਦਿੱਲੀ ਦੇ ਲੋਕਾਂ ਦੇ ਹਿੱਤ ਪ੍ਰਭਾਵਿਤ ਕਰਦੇ ਹਨ। ਵਿਧਾਇਕ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀਆਂ ਫਿਰਕੂ ਨੀਤੀਆਂ ਨਾਲ ਦੇਸ਼ ਦੇ ਹਾਲਤ ਬਦਤਰ ਹੋ ਸਕਦੇ ਹਨ। ਦਿੱਲੀ ਵਿੱਚ ਲੋਕਾਂ ਨੇ ‘ਆਪ’ ਨੂੰ ਸੱਤਾ ਸੌਂਪੀ ਪਰ ਭਾਜਪਾ ਇਹ ਹਜ਼ਮ ਨਹੀਂ ਕਰ ਸਕੀ ਤੇ ਹਰ ਹਰਬਾ ਵਰਤ ਕੇ ਲੋਕਾਂ ਦੇ ਅਧਿਕਾਰਾਂ ’ਤੇ ਡਾਕਾ ਮਾਰਨਾ ਚਾਹੁੰਦੀ ਹੈ।

Advertisement

Advertisement
Tags :
‘ਆਪ’ਆਰਡੀਨੈਂਸ:ਕਾਪੀਆਂਕਾਰਕੁਨਾਂਦੀਆਂਫੂਕੀਆਂ
Advertisement