For the best experience, open
https://m.punjabitribuneonline.com
on your mobile browser.
Advertisement

ਡਿਗਰੀਆਂ ਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ’ਤੇ ਆਧਾਰ ਨੰਬਰ ਨਹੀਂ ਛਪਣਗੇ

07:34 AM Sep 03, 2023 IST
ਡਿਗਰੀਆਂ ਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ’ਤੇ ਆਧਾਰ ਨੰਬਰ ਨਹੀਂ ਛਪਣਗੇ
Advertisement

ਨਵੀਂ ਦਿੱਲੀ: ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ’ਤੇ ਆਧਾਰ ਨੰਬਰ ਛਾਪਣ ਲਈ ਪ੍ਰਵਾਨਗੀ ਨਹੀਂ ਹੈ। ਯੂਜੀਸੀ ਵੱਲੋਂ ਇਹ ਹਦਾਇਤ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਖ਼ਬਰਾਂ ਮਿਲ ਰਹੀਆਂ ਹਨ ਕਿ ਰਾਜ ਸਰਕਾਰਾਂ ਯੂਨੀਵਰਸਿਟੀਆਂ ਵੱਲੋਂ ਜਾਰੀ ਹੋਣ ਵਾਲੀਆਂ ਡਿਗਰੀਆਂ ਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ’ਤੇ ਵਿਦਿਆਰਥੀਆਂ ਦੇ ਪੂਰੇ ਆਧਾਰ ਨੰਬਰ ਛਾਪਣ ’ਤੇ ਵਿਚਾਰ ਕਰ ਰਹੀਆਂ ਹਨ। ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਯੂਨੀਵਰਸਿਟੀਆਂ ਨੂੰ ਪੱਤਰ ਲਿਖ ਕੇ ਕਿਹਾ, ‘‘ਨਿਯਮ ਅਨੁਸਾਰ ਆਧਾਰ ਨੰਬਰ ਰੱਖਣ ਵਾਲੀ ਕੋਈ ਵੀ ਸੰਸਥਾ ਇਸ ਨਾਲ ਜੁੜੇ ਕਿਸੇ ਵੀ ਡਾਟਾਬੇਸ ਜਾਂ ਰਿਕਾਰਡ ਨੂੰ ਉਸ ਸਮੇਂ ਤਕ ਜਨਤਕ ਨਹੀਂ ਕਰੇਗੀ ਜਦੋਂ ਤਕ ਨੰਬਰ ਨੂੰ ਸੰਪਾਦਿਤ ਜਾਂ ਬਲੈਕ ਆਊਟ ਨਹੀਂ ਕੀਤਾ ਜਾਂਦਾ। ਇਸ ਸਬੰਧੀ ਯੂਆਈਡੀਏ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।’’ -ਪੀਟੀਆਈ

Advertisement

Advertisement
Author Image

Advertisement
Advertisement
×