For the best experience, open
https://m.punjabitribuneonline.com
on your mobile browser.
Advertisement

ਦੋ ਕਾਰਾਂ ਵਿਚਾਲੇ ਟੱਕਰ ਕਾਰਨ ਨੌਜਵਾਨ ਹਲਾਕ, ਦੋ ਜ਼ਖ਼ਮੀ

10:56 AM Apr 03, 2024 IST
ਦੋ ਕਾਰਾਂ ਵਿਚਾਲੇ ਟੱਕਰ ਕਾਰਨ ਨੌਜਵਾਨ ਹਲਾਕ  ਦੋ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਅਪਰੈਲ
ਇਥੋਂ ਦੇ ਪਿੰਡ ਸੰਘਰ ਸਰਿਸਤਾ ਮੋੜ ’ਤੇ ਨੈਸ਼ਨਲ ਹਾਈ ਵੇਅ-9 ’ਤੇ ਦੋ ਕਾਰਾਂ ਵਿਚਾਲੇ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵੱਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਤੇ ਡਰਾਈਵਰ ਰਾਜਿੰਦਰ ਨਾਲ ਲੰਘੀ ਦੇਰ ਰਾਤ ਪੰਜਾਬ ਤੋਂ ਆਪਣੇ ਪਿੰਡ ਸੁਚਾਨ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਘਰ ਸਰਸਿਤਾ ਮੋੜ ਨੇੜੇ ਨੈਸ਼ਨਲ ਹਾਈ ਵੇਅ-9 ਉਤੇ ਚੜ੍ਹਣ ਲੱਗੇ ਤਾਂ ਇਸ ਦੌਰਾਨ ਆਉਂਦੀ ਇਕ ਹੋਰ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਦੌਰਾਨ ਕਾਰ ’ਚ ਸਵਾਰ ਗੁਰਦੀਪ ਸਿੰਘ, ਗੁਰਮੀਤ ਕੌਰ ਤੇ ਡਰਾਈਵਰ ਰਾਜਿੰਦਰ ਨੂੰ ਜ਼ਖ਼ਮੀ ਹਾਲਤ ਵਿੱਚ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਜਿਥੇ ਗੁਰਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×