ਸੜਕ ’ਤੇ ਔਰਤ ਦੀ ਲਾਸ਼ ਮਿਲੀ
07:16 AM Aug 27, 2023 IST
ਪੱਤਰ ਪ੍ਰੇਰਕ
ਟੋਹਾਣਾ, 26 ਅਗਸਤ
ਪੁਲੀਸ ਨੇ ਰੋਹਤਕ ਸ਼ਹਿਰ ਦੀ ਸੜਕ ਤੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਆਈਐੱਮਟੀ ਥਾਣਾ ਦੀ ਐੱਸਐੱਚਓ ਰਵਾ ਕੌਰ ਨੇ ਦੱਸਿਆ ਕਿ ਔਰਤ ਨੇ ਨਾਈਟ ਸੂਟ ਪਾਇਆ ਹੋਇਆ ਹੈ ਤੇ ਉਸ ਨੂੰ ਕਤਲ ਕਰਨ ਦੇ ਨਿਸ਼ਾਨਾਂ ਤੋਂ ਇਲਾਵਾ ਸੜਕ ’ਤੇ ਘੜੀਸਣ ਕਾਰਨ ਸਰੀਰ ’ਤੇ ਜ਼ਖ਼ਮ ਵੀ ਹਨ। ਮ੍ਰਿਤਕਾ ਦੀ ਲਾਸ਼ ਰੋਹਤਕ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਐੱਸਐੱਚਓ ਮੁਤਾਬਕ ਮ੍ਰਿਤਕਾ ਦੀ ਉਮਰ 35 ਸਾਲ ਦੇ ਕਰੀਬ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਪਰ ਇਹ ਜ਼ਰੂਰ ਪੁਸ਼ਟੀ ਹੋੋਈ ਹੈ ਕਿ ਉਸ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਹੈ। ਆਈਐੱਮਟੀ ਮਹਿਲਾ ਥਾਣੇ ਦੀ ਐੱਸਐੱਚਓ ਰਵਾ ਕੌਰ ਨੇ ਦੱਸਿਆ ਕਿ ਇਸ ਅਣਪਛਾਤੀ ਔਰਤ ਦੇ ਕਤਲ ਦੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Advertisement
Advertisement