For the best experience, open
https://m.punjabitribuneonline.com
on your mobile browser.
Advertisement

ਪਤੀ ਤੋਂ ਵੱਖ ਰਹਿ ਰਹੀ ਔਰਤ ਨਾਲ ਮਾਮੇ ਵੱਲੋਂ ਜਬਰਦਸਤੀ

11:26 AM Aug 11, 2024 IST
ਪਤੀ ਤੋਂ ਵੱਖ ਰਹਿ ਰਹੀ ਔਰਤ ਨਾਲ ਮਾਮੇ ਵੱਲੋਂ ਜਬਰਦਸਤੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 10 ਅਗਸਤ
ਆਪਣੇ ਪਤੀ ਤੋਂ ਵੱਖ ਰਹਿ ਰਹੀ ਇੱਕ ਔਰਤ ਦੇ ਮਾਮੇ ਵੱਲੋਂ ਉਸ ਨਾਲ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸਬੰਧੀ ਪੱਟੀ ਸਿਟੀ ਦੀ ਪੁਲੀਸ ਨੇ ਮੁਲਜ਼ਮ ਦੀ ਸ਼ਨਾਖਤ ਪੱਟੀ ਦੇ ਹੀ ਵਸਨੀਕ ਗੁਰਜੰਟ ਵਜੋਂ ਕੀਤੀ ਹੈ| ਪੀੜਤਾ ਲੜਕੀ ਸੋਨੀਪਤ (ਹਰਿਆਣਾ) ਆਪਣੇ ਮਾਪਿਆਂ ਕੋਲ ਰਹਿ ਰਹੀ ਸੀ| ਪੰਜ ਮਹੀਨੇ ਪਹਿਲਾਂ ਮੁਲਜ਼ਮ ਗੁਰਜੰਟ ਆਪਣੀ ਭੈਣ ਨੂੰ ਮਿਲਣ ਲਈ ਸੋਨੀਪਤ ਗਿਆ ਤਾਂ ਉਸ ਦੀ ਭੈਣ ਨੇ ਪਤੀ ਤੋਂ ਵੱਖ ਰਹਿ ਰਹੀ ਆਪਣੀ 27 ਸਾਲਾਂ ਲੜਕੀ ਬਾਰੇ ਦੱਸਿਆ ਕਿ ਉਹ ਉਸ ਨੂੰ ਦੂਸਰਾ ਵਿਆਹ ਕਰਵਾਉਣ ਲਈ ਆਖ ਰਹੇ ਹਨ, ਪਰ ਉਹ ਰਜ਼ਾਮੰਦ ਨਹੀਂ ਹੈ| ਗੁਰਜੰਟ ਆਪਣੀ ਭਾਣਜੀ ਨੂੰ ਆਪਣੇ ਨਾਲ ਪੱਟੀ ਲੈ ਆਇਆ ਜਿੱਥੇ ਉਸ ਨੇ ਉਸ ਨੂੰ ਪੱਟੀ ਦੀ ਗਾਰਡਨ ਕਲੋਨੀ ਵਿੱਚ ਇੱਕ ਘਰ ਕਿਰਾਏ ’ਤੇ ਲੈ ਦਿੱਤਾ| ਪੀੜਤਾ ਨੇ ਪੁਲੀਸ ਨੂੰ ਆਪਣੀ ਵਿਥਿਆ ਦੱਸਦਿਆਂ ਕਿਹਾ ਕਿ ਉਸ ਦੇ ਮਾਮੇ ਨੇ ਉਸ ਨਾਲ ਬੀਤੀ 3 ਮਾਰਚ ਤੋਂ ਲਗਾਤਾਰ ਸਬੰਧ ਰੱਖਣੇ ਸ਼ੁਰੂ ਕੀਤੇ ਜਿਸ ਕਾਰਨ ਉਹ ਗਰਭਵਤੀ ਹੋ ਗਈ| ਉਸ ਨੇ ਦੋਸ਼ ਲਾਇਆ ਕਿ ਉਸ ਦਾ ਮਾਮਾ ਉਸਦੀ ਮਾਰਕੁੱਟ ਕਰਨ ਲੱਗਾ ਅਤੇ ਦਵਾਈ ਦੇ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ| ਪੀੜਤਾ ਵਾਪਸ ਸੋਨੀਪਤ ਚਲੀ ਗਈ ਜਿੱਥੇ ਉਸਨੇ ਸਿਵਲ ਲਾਈਨ ਪੁਲੀਸ ਸੋਨੀਪਤ ਕੋਲ ਬਿਆਨ ਦਰਜ ਕਰਵਾਏ। ਇਸ ਤਹਿਤ ਹਰਿਆਣਾ ਪੁਲੀਸ ਨੇ ਧਾਰਾ 313, 323, 376 (2), (ਐਨ), 506 ਐਫ਼ ਆਈ ਆਰ ਦਰਜ ਕਰਕੇ ਤਰਨ ਤਾਰਨ ਦੇ ਐੱਸ ਐੱਸ ਪੀ ਰਹਿਣ ਪੱਟੀ ਸਿਟੀ ਨੂੰ ਭੇਜ ਦਿੱਤੀ| ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀ ਏ ਐੱਸ ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ

Advertisement

Advertisement
Advertisement
Author Image

Advertisement