ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲਗੱਡੀ ਹੇਠ ਆਉਣ ਕਾਰਨ ਔਰਤ ਹਲਾਕ

06:47 AM Jul 17, 2024 IST

ਪੱਤਰ ਪ੍ਰੇਰਕ
ਫਿਲੌਰ, 16 ਜੁਲਾਈ
ਇੱਥੇ ਰੇਲਗੱਡੀ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 2-3 ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਿਕ ਅਣਪਛਾਤੀ ਔਰਤ ਆਪਣੇ ਬੱਚੇ ਸਮੇਤ ਰੇਲ ਲਾਈਨ ਪਾਰ ਕਰ ਰਹੀ ਸੀ ਕਿ ਗੱਡੀ ਹੇਠ ਆ ਗਈ। ਰੇਲਵੇ ਪੁਲੀਸ ਮੁਤਾਬਿਕ ਜਦੋਂ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਔਰਤ ਦੀ ਮੌਤ ਪੈ ਚੁੱਕੀ ਸੀ।
ਜ਼ਖ਼ਮੀ ਹੋਏ ਬੱਚੇ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪੁੱਜਦਾ ਕੀਤਾ, ਜਿਥੋਂ ਮੁਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਜਲੰਧਰ ਭੇਜ ਦਿੱਤਾ ਗਿਆ। ਰੇਲਵੇ ਪੁਲੀਸ ਚੌਂਕੀ ਦੇ ਮੁਖੀ ਨੇ ਦੱਸਿਆ ਕਿ 72 ਘੰਟੇ ਲਈ ਮ੍ਰਿਤਕ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਵਿਖੇ ਰਖਵਾਈ ਜਾ ਰਹੀ ਹੈ।

Advertisement

Advertisement
Advertisement