ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਚੋਣਾਂ ਮਗਰੋਂ ਹਿੰਸਾ’ ਸਬੰਧੀ ਭਾਜਪਾ ਦੀ ਕੇਂਦਰੀ ਟੀਮ ਵੱਲੋਂ ਕੂਚਬਿਹਾਰ ਦਾ ਦੌਰਾ

07:20 AM Jun 18, 2024 IST

ਕੋਲਕਾਤਾ, 17 ਜੂਨ
ਲੋਕ ਸਭਾ ਚੋਣਾਂ ਮਗਰੋਂ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਕਾਰਕੁਨਾਂ ਖ਼ਿਲਾਫ਼ ਹੋਈ ਕਥਿਤ ਹਿੰਸਾ ਮਗਰੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਜਪਾ ਦੀ ਚਾਰ ਮੈਂਬਰੀ ਕੇਂਦਰੀ ਟੀਮ ਨੇ ਅੱਜ ਕੂਚਬਿਹਾਰ ਦਾ ਦੌਰਾ ਕੀਤਾ। ਭਾਜਪਾ ਦੀ ਟੀਮ ਵਿੱਚ ਕਨਵੀਨਰ ਬਿਪਲਬ ਦੇਬ, ਪਾਰਟੀ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਅਤੇ ਦੋ ਰਾਜ ਸਭਾ ਸੰਸਦ ਮੈਂਬਰ ਬ੍ਰਿਜ ਲਾਲ ਅਤੇ ਕਵਿਤਾ ਪਾਟੀਦਾਰ ਸ਼ਾਮਲ ਹਨ। ਕੇਂਦਰੀ ਟੀਮ ਭਾਜਪਾ ਦੇ ਉਨ੍ਹਾਂ ਵਰਕਰਾਂ ਨਾਲ ਮੁਲਾਕਾਤ ਕੀਤੀ, ਜੋ ਚਾਰ ਜੂਨ ਨੂੰ ਲੋਕ ਸਭਾ ਚੋਦਾਂ ਦੇ ਨਤੀਜੇ ਆਉਣ ਮਗਰੋਂ ਕਥਿਤ ਤੌਰ ’ਤੇ ਹਿੰਸਾ ਕਾਰਨ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਬਿਪਲਬ ਦੇਵ ਨੇ ਕਿਹਾ ਕਿ ਚੋਣਾਂ ਮਗਰੋਂ ਹਿੰਸਾ ਕਰਨਾ, ਸੂਬੇ ਦੀ ਸੱਤਾ ਵਿੱਚ ਕਾਬਜ਼ ਤ੍ਰਿਣਮੂਲ ਕਾਂਗਰਸ ਦੀ ਆਦਤ ਬਣ ਗਈ ਹੈ ਅਤੇ ਹੁਣ ਤਾਂ ਚੋਣ ਨਤੀਜੇ ਆਉਣ ਮਗਰੋਂ ਵੀ ਹਿੰਸਾ ਕੀਤੀ ਜਾ ਰਹੀ ਹੈ। ਦੇਬ ਨੇ ਕਿਹਾ, ‘‘ਜਿੰਨੀ ਜਲਦੀ ਤ੍ਰਿਣਮੂਲ ਕਾਂਗਰਸ ਵਿਰੋਧੀ ਧਿਰਾਂ ’ਤੇ ਹਮਲਾ ਕਰਨ ਦਾ ਆਪਣਾ ਰੁਖ ਬਦਲੇਗੀ, ਪਾਰਟੀ ਲਈ ਚੰਗਾ ਹੋਵੇਗਾ।’’
ਭਾਜਪਾ ਦਾ ਚਾਰ ਮੈਂਬਰ ਵਫ਼ਦ ਮੰਗਲਵਾਰ ਨੂੰ ਕੋਲਕਾਤਾ ਵਿੱਚ ਵੱਖ ਵੱਖ ਥਾਵਾਂ ਦਾ ਦੌਰਾ ਕਰੇਗਾ ਅਤੇ ਚੋਣਾਂ ਮਗਰੋਂ ਹੋਈ ਕਥਿਤ ਹਿੰਸਾ ਨਾਲ ਪ੍ਰਭਾਵਿਤ ਪਾਰਟੀ ਕਾਰਕੁਨਾਂ ਨਾਲ ਮੁਲਾਕਾਤ ਕਰੇਗਾ।
ਬਾਅਦ ਵਿੱਚ, ਟੀਮ ਨੇ ਇੱਕ ਨਿੱਜੀ ਹਸਪਤਾਲ ਦਾ ਦੌਰਾ ਕੀਤਾ ਅਤੇ ਟੀਐੱਮਸੀ ਸਮਰਥਕਾਂ ਵੱਲੋਂ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਗਏ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ। ਸਾਬਕਾ ਕੇਂਦਰੀ ਮੰਤਰੀ ਅਤੇ ਟੀਮ ਦਾ ਹਿੱਸਾ ਰਵੀ ਸ਼ੰਕਰ ਪ੍ਰਸਾਦ ਨੇ ਚੋਣ ਨਤੀਜਿਆਂ ਮਗਰੋਂ ਟੀਐੱਮਸੀ ਮੈਂਬਰਾਂ ਵੱਲੋਂ ਭਾਜਪਾ ਦੀ ਮਹਿਲਾ ਵਰਕਰ ਦੇ ਕਥਿਤ ਸਰੀਰਕ ਸ਼ੋਸ਼ਣ ਦੀ ਨਿੰਦਾ ਕੀਤੀ। -ਪੀਟੀਆਈ

Advertisement

Advertisement