ਪਰਮਪਾਲ ਕੌਰ ਮਲੂਕਾ ਵੱਲੋਂ ਘੱਗਰ ਦੇ ਚਾਂਦਪੁਰਾ ਬੰਨ੍ਹ ਦਾ ਦੌਰਾ
11:11 AM Jul 21, 2024 IST
Advertisement
ਜੋਗਿੰਦਰ ਸਿੰਘ ਮਾਨ
ਮਾਨਸਾ, 20 ਜੁਲਾਈ
ਪੰਜਾਬ ਦੇ ਚਾਰ ਜ਼ਿਲ੍ਹਿਆਂ ’ਚੋਂ ਲੰਘਦੇ ਘੱਗਰ ਦਾ ਮਸਲਾ ਹੁਣ ਭਾਜਪਾ ਨੇ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਆਗੂ ਪਰਮਪਾਲ ਕੌਰ ਮਲੂਕਾ ਨੇ ਰਾਜ ਦੀ ਸੱਤਾਧਾਰੀ ਧਿਰ ‘ਆਪ’, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਦੀ ਜਾਨ-ਮਾਲ ਅਤੇ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਰੋਕਣ ਲਈ ਅੱਜ ਤੱਕ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸਾਲ ਘੱਗਰ ਦੀ ਪੈਂਦੀ ਮਾਰ ਨੇ ਲੋਕ ਡਰਾਏ ਹੋਏ ਹਨ ਅਤੇ ਹਰ ਵਾਰ ਮੀਂਹਾਂ ਦੇ ਦਿਨਾਂ ਦੌਰਾਨ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਘੱਗਰ ਟੁੱਟਣ ਦਾ ਸਹਿਮ ਬਣਿਆ ਰਹਿੰਦਾ ਹੈ। ਉਨਾਂ ਅੱਜ ਮਾਨਸਾ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ ਤੋਂ ਲੰਘਦੀ ਭਾਖੜਾ ਨਹਿਰ ਦੇ ਪੁਲ ਵਿੱਚ ਵੀ ਲੀਕੇਜ ਹੋ ਰਹੀ ਹੈ ਜਿਸ ਕਾਰਨ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਡਰੇਨ ਵਿਭਾਗ ਅਤੇ ਨਹਿਰੀ ਵਿਭਾਗ ਦੇ ਚੀਫ ਨੂੰ ਵੀ ਫੋਨ ਰਾਹੀਂ ਲੀਕੇਜ ਦੀ ਜਾਣਕਾਰੀ ਦਿੱਤੀ।
Advertisement
Advertisement
Advertisement