ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲ ਸ਼ਕਤੀ ਅਭਿਆਨ ਦੀ ਟੀਮ ਵੱਲੋਂ ਚੰਡੀਗੜ੍ਹ ਦਾ ਦੌਰਾ

09:47 AM Aug 14, 2024 IST
ਚੰਡੀਗੜ੍ਹ ਦਾ ਦੌਰਾ ਕਰਦੇ ਹੋਏ ਜਲ ਸ਼ਕਤੀ ਅਭਿਆਨ ਟੀਮ ਦੇ ਅਧਿਕਾਰੀ।

ਮੁਕੇਸ਼ ਕੁਮਾਰ
ਚੰਡੀਗੜ੍ਹ, 13 ਅਗਸਤ
ਜਲ ਸ਼ਕਤੀ ਅਭਿਆਨ ਦੀ ਟੀਮ ਨੇ ਸ਼ਹਿਰ ਦੇ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਪਹਿਲਕਦਮੀਆਂ ਨੂੰ ਵਧਾਉਣ ਸਬੰਧੀ ਯਤਨਾਂ ਲਈ ਮਹੱਤਵਪੂਰਨ ਕਦਮ ਵਜੋਂ ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਜੁਆਇੰਟ ਸਕੱਤਰ ਆਰਥਿਕ ਮਾਮਲੇ ਵਿਭਾਗ ਅਤੇ ਮੁੱਖ ਨੋਡਲ ਅਫ਼ਸਰ ਜਲ ਸ਼ਕਤੀ ਅਭਿਆਨ ਸੁਰਭੀ ਜੈਨ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵਿਗਿਆਨੀ ਡਾ. ਗਜਾਨਨ ਰਾਮਟੇਕੇ ਨੇ ਮੌਨਸੂਨ ਤੋਂ ਪਹਿਲਾਂ ਦੀਆਂ ਤਿਆਰੀਆਂ ਬਾਰੇ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਇਸ ਮੌਕੇ ਜੁਆਇੰਟ ਸਕੱਤਰ ਸੁਰਭੀ ਜੈਨ ਨੇ ਆਉਣ ਵਾਲੇ ਸੀਜ਼ਨ ਲਈ ਵੱਖ-ਵੱਖ ਜਲ ਸੰਭਾਲ ਅਤੇ ਪ੍ਰਬੰਧਨ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ ਨੇ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਜਲ ਸ਼ਕਤੀ ਅਭਿਆਨ ਟੀਮ ਨੂੰ ਪਾਣੀ ਦੀ ਸੰਭਾਲ ਲਈ ਸ਼ਹਿਰ ਦੀ ਪਹੁੰਚ ਦੀ ਰਿਪੋਰਟ ਪੇਸ਼ ਕੀਤੀ।
ਇਸ ਦੌਰਾਨ ਚੀਫ ਇੰਜਨੀਅਰ ਐਨਪੀ ਸ਼ਰਮਾ ਨੇ ਇੱਕ ਕਨਾਲ ਜਾਂ ਇਸ ਤੋਂ ਵੱਡੇ ਪਲਾਟਾਂ ’ਤੇ ਬਣੀਆਂ ਸਰਕਾਰੀ ਇਮਾਰਤਾਂ ਅਤੇ ਨਿੱਜੀ ਘਰਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਢਾਂਚੇ ਬਣਾਉਣ ਸਣੇ ਅੰਮ੍ਰਿਤ ਸਰੋਵਰ ਤੇ ਸੋਧੇ ਗਏ ਸੀਵਰੇਜ ਦੇ ਪਾਣੀ (ਟੀਟੀ) ਪਾਣੀ ਦੀ ਸਿੰਜਾਈ ਲਈ ਮੁੜ ਵਰਤੋਂ, ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਰੋਕਣ ਲਈ ਨਾਜ਼ੁਕ ਖੇਤਰਾਂ ਵਿੱਚ ਟਿਊਬਵੈੱਲ ਬੰਦ ਕਰਨ ਦੇ ਯਤਨਾਂ, ਸੁਖਨਾ ਵਾਈਲਡਲਾਈਫ ਸੈਂਚੁਰੀ ਵਿੱਚ ਵਣਕਰਨ ਅਤੇ ਮਿੱਟੀ ਤੇ ਪਾਣੀ ਦੀ ਸੰਭਾਲ ਦੀਆਂ ਪਹਿਲਕਦਮੀਆਂ, ਅੰਮ੍ਰਿਤ ਮਿੱਤਰ ਪ੍ਰੋਗਰਾਮ ਅਧੀਨ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਦੀ ਸ਼ਮੂਲੀਅਤ ਆਦਿ ਬਾਰੇ ਜਾਣਕਾਰੀ ਦਿੱਤੀ। ਜਲ ਸ਼ਕਤੀ ਅਭਿਆਨ ਦੀ ਜੁਆਇੰਟ ਸਕੱਤਰ ਨੇ ਚੰਡੀਗੜ੍ਹ ਦੇ ਯਤਨਾਂ ’ਤੇ ਤਸੱਲੀ ਪ੍ਰਗਟ ਕੀਤੀ ਤੇ ਮੀਂਹ ਦੇ ਪਾਣੀ ਦੀ ਸੰਭਾਲ, ਜ਼ਮੀਨੀ ਪਾਣੀ ਦੇ ਰੀਚਾਰਜ ਅਤੇ ਸੋਧੇ ਪਾਣੀ ਦੀ ਵਰਤੋਂ ’ਤੇ ਧਿਆਨ ਕੇਂਦਰਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਟੀਮ ਨੇ ਚੱਲ ਰਹੀਆਂ ਪਹਿਲਕਦਮੀਆਂ ਦੀ ਮੁਲਾਂਕਣ ਕਰਨ ਲਈ, ਸੁਖਨਾ ਵਾਈਲਡਲਾਈਫ ਸੈਂਚੁਰੀ, ਧਨਾਸ ਅਤੇ ਖੁੱਡਾ ਜੱਸੂ ਦੇ ਤਲਾਬ ਅਤੇ ਵੱਖ-ਵੱਖ ਰੇਨ ਵਾਟਰ ਹਾਰਵੈਸਟਿੰਗ ਢਾਂਚਿਆਂ ਸਣੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਦਾ ਦੌਰਾ ਕੀਤਾ।

Advertisement

Advertisement
Advertisement