ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟਿਊਬ ਤੋਂ ਦੇਖ ਕੇ ਮਰੀਜ਼ ਦੀ ਈਸੀਜੀ ਕਰਨ ਦੀ ਵੀਡੀਓ ਵਾਇਰਲ; ਜਾਂਚ ਸ਼ੁਰੂ

10:18 AM Nov 03, 2024 IST

ਜੈਪੁਰ, 2 ਨਵੰਬਰ
ਰਾਜਸਥਾਨ ਵਿੱਚ ਜੋਧਪੁਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ’ਚ ਸਹਾਇਕ ਵੱਲੋਂ ਕਥਿਤ ਤੌਰ ’ਤੇ ਯੂਟਿਊਬ ’ਤੇ ਵੀਡੀਓ ਦੇਖ ਕੇ ਮਰੀਜ਼ ਦੀ ਈਸੀਜੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪਾਵਟਾ ਅਧਾਰਿਤ ਸੈਟੇਲਾਈਟ ਹਸਪਤਾਲ ਦੀ ਹੈ ਜਿਸ ਦੀ ਵੀਡੀਓ ਅੱਜ ਸਾਹਮਣੇ ਆਈ ਹੈ। ਵੀਡੀਓ ’ਚ ਮਰੀਜ਼ ਦੇ ਪਰਿਵਾਰਕ ਮੈਂਬਰ ਇਹ ਕਹਿੰਦਿਆਂ ਇਤਰਾਜ਼ ਜਤਾਉਂਦੇ ਨਜ਼ਰ ਆ ਰਹੇ ਹਨ ਕਿ ਸਹਾਇਕ ਮਰੀਜ਼ ਦੀ ਜਾਨ ਨਾਲ ਖੇਡ ਰਿਹਾ ਹੈ। ਦੂਜੇ ਪਾਸੇ ਹਸਪਤਾਲ ਦਾ ਸਹਾਇਕ ਕਹਿੰਦਾ ਹੈ ਕਿ ਮੈਡੀਕਲ ਅਮਲਾ ਡਿਊਟੀ ’ਤੇ ਨਹੀਂ ਹੈ। ਵੀਡੀਓ ’ਚ ਸਹਾਇਕ ਕਹਿ ਰਿਹਾ ਹੈ ਕਿ ਉਹ ਲੈਬ ਟੈਕਨੀਸ਼ੀਅਨ ਨਹੀਂ ਹੈ। ਟੈਕਨੀਸ਼ੀਅਨ ਦੀਵਾਲੀ ਦੀ ਛੁੱਟੀ ’ਤੇ ਘਰ ਗਿਆ ਹੈ। ਸਾਰੀਆਂ ਚੀਜ਼ਾਂ ਸਹੀ ਜਗ੍ਹਾ ’ਤੇ ਲਾਈਆਂ ਗਈਆਂ ਹਨ। ਵੀਡੀਓ ਵਾਇਰਲ ਹੋਣ ਮਗਰੋਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬੀਐੱਸ ਜੋਧਾ ਨੇ ਕਿਹਾ ਕਿ ਮਾਮਲੇ ਅਤੇ ਵੀਡੀਓ ਦੀ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ

Advertisement

Advertisement