ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਖਾਨੇ ਦੀ ਛੱਤ ਡਿੱਗਣ ਕਾਰਨ ਦੋ ਸਾਲਾ ਬੱਚੇ ਦੀ ਮੌਤ

07:37 AM Nov 16, 2024 IST

ਪੱਤਰ ਪ੍ਰੇਰਕ
ਟੋਹਾਣਾ, 15 ਨਵੰਬਰ
ਇਥੋਂ ਦੇ ਪਿੰਡ ਭੋਗੀਆ ਖੇੜਾ ਵਿੱਚ ਪਰਵਾਸੀ ਮਜ਼ਦੂਰ ਦੇ ਮਾਸੂਮ ਬੱਚੇ ਦੀ ਪਖਾਨੇ ਦੀ ਛੱਤ ਡਿੱਗਣ ਤੇ ਮਲਬੇ ਹੇਠ ਦਬ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚੇ ਸ਼ਨੀਰਾਜ (2) ਦਾ ਪਿਤਾ ਰਾਕੇਸ਼ ਪਾਸਵਾਨ ਰੰਗ ਰੋਗਣ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਹੈ। ਮ੍ਰਿਤਕ ਦੀ ਦਾਦੀ-ਦਾਦਾ ਤੇ ਮਾਂ ਨਿੱਜੀ ਸਕੂਲ ਵਿੱਚ ਮਜ਼ਦੂਰੀ ਕਰਦੇ ਸਨ। ਪਰਿਵਾਰਕ ਮੈਂਬਰ ਮੁਤਾਬਕ ਬੱਚੇ ਨੂੰ ਮਾਂ ਪਖਾਨੇ ਵਿੱਚ ਲੈ ਗਈ। ਇਸ ਦੌਰਾਨ ਬੱਚੇ ਦੀ ਸਫਾਈ ਕਰਕੇ ਜਦੋਂ ਮਾਂ ਬਾਹਰ ਨਿਕਲੀ ਤਾਂ ਅਚਾਨਕ ਛੱਤ ਡਿੱਗ ਪਈ ਤੇ ਬੱਚਾ ਮਲਬੇ ਹੇਠ ਦਬ ਗਿਆ। ਪਖਾਨੇ ਦੀ ਛੱਤ ’ਤੇ ਦੋ ਹਜ਼ਾਰ ਲਿਟਰ ਪਾਣੀ ਦੀ ਟੈਂਕੀ ਪਈ ਸੀ ਅਤੇ ਨਾਲ ਹੀ ਮਲਬਾ ਪਿਆ ਸੀ, ਜਿਸ ਨੂੰ ਕਾਫ਼ੀ ਦੇਰ ਤੋਂ ਉਠਾਇਆ ਨਹੀਂ ਗਿਆ ਸੀ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਬੱਚੇ ਦਾ ਪੋਸਟਮਾਰਟਮ ਕਰਵਾਏ ਬਗ਼ੈਰ ਹੀ ਪਰਿਵਾਰ ਨੇ ਘਰ ਲੈ ਜਾ ਕੇ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ। ਇਸ ਕਾਰਨ ਮੁਹੱਲੇ ਵਿੱਚ ਸੋਗ ਦੀ ਲਹਿਰ ਹੈ।

Advertisement

Advertisement