ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢਾਈ ਸਾਲ ਦਾ ਬੱਚਾ ਗੱਡੀ ਥੱਲੇ ਆ ਕੇ ਜ਼ਖ਼ਮੀ

11:19 AM Oct 27, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਇੱਕ ਕਾਰ ਚਾਲਕ ਔਰਤ ਨੇ ਕਾਰ ਬੈਕ ਕਰਦੇ ਸਮੇਂ ਘਰ ਦੇ ਬਾਹਰ ਖੇਡ ਰਹੇ ਢਾਈ ਸਾਲ ਦੇ ਇੱਕ ਬੱਚੇ ਨੂੰ ਦਰੜ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਉਥੇ ਖੜ੍ਹੇ ਨੌਜਵਾਨ ਨੇ ਦੌੜ ਕੇ ਕਾਰ ਰੁਕਵਾਈ ਪਰ ਕਾਰ ਚਾਲਕ ਬਾਹਰ ਨਿਕਲ ਕੇ ਬੱਚੇ ਦੀ ਹਾਲਤ ਦੇਖਣ ਦੀ ਥਾਂ ਕਾਰ ਸਣੇ ਫਰਾਰ ਹੋ ਗਈ। ਬੱਚੇ ਦੀ ਪਛਾਣ ਆਯੁਸ਼ ਵਜੋਂ ਹੋਈ ਹੈ, ਜਿਸ ਦੀ ਉਮਰ ਢਾਈ ਸਾਲ ਹੈ। ਆਯੁਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਥਾਣਾ ਦੁੱਗਰੀ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਨੂੰ ਦਿੱਤੀ ਗਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਯੂਸ਼ ਆਪਣੇ ਤਿੰਨ ਭੈਣ-ਭਰਾਵਾਂ ’ਚ ਸਭ ਤੋਂ ਛੋਟਾ ਹੈ। ਉਹ ਸ਼ੁੱਕਰਵਾਰ ਰਾਤ ਨੂੰ ਆਪਣੇ ਭੈਣ-ਭਰਾ ਅਤੇ ਇਲਾਕੇ ਦੇ ਹੋਰ ਬੱਚਿਆਂ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਗੁਆਂਢ ’ਚ ਰਹਿਣ ਵਾਲੀ ਔਰਤ ਨੇ ਕਾਫ਼ੀ ਤੇਜ਼ ਰਫ਼ਤਾਰ ਨਾਲ ਕਾਰ ਬੈਕ ਕੀਤੀ। ਇਸ ਦੌਰਾਨ ਬੇਕਾਬੂ ਹੋਈ ਕਾਰ ਪਿੱਛੇ ਖੇਡ ਰਹੇ ਆਯੁਸ਼ ਵਿੱਚ ਵੱਜੀ। ਕਾਰ ਹੇਠਾਂ ਆਏ ਆਯੁਸ਼ ਨੂੰ ਵੇਖ ਉਥੇ ਮੌਜੂਦ ਇੱਕ ਨੌਜਵਾਨ ਨੇ ਤੇਜ਼ੀ ਨਾਲ ਕਾਰ ਦੌੜ ਕੇ ਕਾਰ ਰੁਕਵਾਈ ਤੇ ਰੌਲਾ ਪਾਇਆ। ਇਸ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰ ਵੀ ਬਾਹਰ ਆ ਗਏ ਤੇ ਕਾਰ ਚਾਲਕ ਔਰਤ ਕਾਰ ਸਮੇਤ ਫਰਾਰ ਹੋ ਗਈ। ਚੌਕੀ ਸ਼ਹੀਦ ਭਗਤ ਸਿੰਘ ਨਗਰ ਦੇ ਇੰਚਾਰਜ ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਪੁਲੀਸ ਕੋਲ ਪਹੁੰਚ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

ਮੱਥਾ ਟੇਕਣ ਗਏ ਬਜ਼ੁਰਗ ਦੀ ਕੁੱਟਮਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦੁੱਗਰੀ ਦੇ ਇਲਾਕੇ ਸ਼ਮਸ਼ਾਨ ਘਾਟ ਦੁੱਗਰੀ ਵਿੱਚ ਮੱਥਾ ਟੇਕਣ ਗਏ ਇੱਕ ਬਜ਼ੁਰਗ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਦਕਿ ਜ਼ਖ਼ਮੀ ਬਜ਼ੁਰਗ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਲਾਈਨ ਤਾਂਗੜੀ ਵਾਸੀ ਬਸੰਤ ਅਵੇਨਿਊ ਨੇ ਦੱਸਿਆ ਕਿ ਉਸ ਦੇ ਪਿਤਾ ਮੁਕੇਸ਼ ਤਾਂਗੜੀ ਮੱਥਾ ਟੇਕਣ ਮੰਦਰ ਗਏ ਸਨ ਤਾਂ ਕੁੱਝ ਲੋਕਾਂ ਨੇ ਹਥਿਆਰਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਉਸ ਦੇ ਪਿਤਾ ਜਦੋਂ ਜ਼ਮੀਨ ’ਤੇ ਡਿੱਗ ਪਏ ਤਾਂ ਹਮਲਾਵਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਪੁਲੀਸ ਨੇ ਵਿਸ਼ਾਲ ਸ਼ਰਮਾ, ਰਾਕੇਸ਼ ਸ਼ਰਮਾ, ਰੋਕੀ ਸ਼ਰਮਾ, ਸੁਭਾਸ਼ ਸ਼ਰਮਾ ਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement
Advertisement