ਰਿਫਾਈਨਰੀ ’ਚੋਂ ਮਾਲ ਭਰ ਕੇ ਜਾ ਰਿਹਾ ਟਰਾਲਾ ਪਲਟਿਆ
06:40 AM Dec 30, 2024 IST
ਪੱਤਰ ਪ੍ਰੇਰਕ
ਰਾਮਾਂ ਮੰਡੀ, 29 ਦਸੰਬਰ
ਅੱਜ ਸਵੇਰੇ ਰਿਫਾਇਨਰੀ ਵਿੱਚੋਂ ਸਾਮਾਨ ਭਰ ਕੇ ਜਾ ਰਿਹਾ ਇੱਕ ਘੋੜਾ ਟਰਾਲਾ ਰਿਫਾਈਨਰੀ ਦੀ ਟਾਊਨਸ਼ਿਪ ਨੇੜੇ ਰਾਮਸਰਾ ਪਿੰਡ ਕੋਲ ਅਚਾਨਕ ਖੇਤ ਵਿੱਚ ਪਲਟ ਗਿਆ। ਇਸ ਘਟਨਾ ਵਿੱਚ ਡਰਾਈਵਰ ਤੇ ਕੰਡਕਟਰ ਦਾ ਬਚਾਅ ਰਿਹਾ। ਟਰੱਕ ਚਾਲਕ ਜੱਗਾ ਸਿੰਘ ਵਾਸੀ ਮਾਣਕ ਖਾਨਾ ਨੇ ਦੱਸਿਆ ਕਿ ਰਿਫਾਇਨਰੀ ’ਚੋਂ ਮਾਲ ਭਰ ਕੇ ਉਹ ਕਾਨਪੁਰ ਜਾ ਰਿਹਾ ਸੀ ਕਿ ਰਸਤੇ ਵਿੱਚ ਟਾਊਨਸ਼ਿਪ ਤੋਂ ਰਾਮਾਂ ਮੰਡੀ ਨੂੰ ਜਾਂਦੀ ਸੜਕ ਖ਼ਰਾਬ ਹੋਣ ਕਾਰਨ ਅਚਾਨਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਟਰਲੇ ਦਾ ਨੁਕਸਾਨ ਹੋਇਆ ਹੈ।
Advertisement
Advertisement