ਝੱਖੜ ਕਾਰਨ ਦੁਕਾਨ ’ਤੇ ਦਰੱਖ਼ਤ ਡਿੱਗਿਆ
08:03 AM Mar 31, 2024 IST
ਹੁਸ਼ਿਆਰਪੁਰ
Advertisement
ਸਨਿੱਚਰਵਾਰ ਤੜਕੇ ਆਏ ਤੁਫ਼ਾਨ ਅਤੇ ਬਰਸਾਤ ਨਾਲ ਮੌਸਮ ਵਿੱਚ ਜਿੱਥੇ ਤਬਦੀਲੀ ਆ ਗਈ, ਉੱਥੇ ਕਈ ਥਾਵਾਂ ’ਤੇ ਨੁਕਸਾਨ ਵੀ ਹੋਇਆ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਡਿੱਗੇ ਤੇ ਬਿਜਲੀ ਦੀਆਂ ਤਾਰਾਂ ਨੁਕਸਾਨੀਆਂ ਗਈਆਂ, ਜਿਸ ਕਰ ਕੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਚੰਡੀਗੜ੍ਹ ਸੜਕ ’ਤੇ ਅਸਲਾਮਾਬਾਦ ਇਲਾਕੇ ’ਚ ਦਰੱਖਤ ਡਿੱਗਣ ਕਾਰਨ ਟਾਈਲਾਂ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਦੁਕਾਨ ਮਾਲਕ ਨੇ ਦੱਸਿਆ ਕਿ ਸਮੱਸਿਆ ਸ਼ਿਕਾਇਤ ਵਣ ਵਿਭਾਗ ਤੇ ਨਗਰ ਕੌਂਸਲ ਨੂੰ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਮਹਿਕਮਿਆਂ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਝੱਖੜ ਕਾਰਨ ਕਣਕ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ। -ਪੱਤਰ ਪ੍ਰੇਰਕ
Advertisement
Advertisement