ਕਠੂੁਆ ’ਚ ਮੁਕਾਬਲੇ ਦੌਰਾਨ ਇਕ ਦਹਿਸ਼ਤਗਰਦ ਹਲਾਕ
ਜੰਮੂ, 29 ਸਤੰਬਰ
ਜੰਮੂ ਕਸ਼ਮੀਰ ’ਚ ਕਠੂਆ ਜ਼ਿਲ੍ਹੇ ਦੇ ਇੱਕ ਪਿੰਡ ’ਚ ਜਾਰੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਦਹਿਸ਼ਤਗਰਦ ਮਾਰਿਆ ਗਿਆ, ਜਿਸ ਨਾਲ ਮੁਕਾਬਲੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਦੋ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਬਿਲਾਵਰ ਤਹਿਸੀਲ ਦੇ ਪਿੰਡ ਕੋਗ-ਮਾਂਡਲੀ ’ਚ ਮੁਕਾਬਲੇ ਵਾਲੀ ਥਾਂ ਅੱਜ ਦੁਪਹਿਰ ਵੇੇਲੇ ਇੱਕ ਦਹਿਸ਼ਤਗਰਦ ਦੀ ਲਾਸ਼ ਮਿਲੀ ਹੈ। ਪਿੰਡ ’ਚ ਤਲਾਸ਼ੀ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ।
ਜੰਮੂ ਜ਼ੋਨ ਦੇ ਏਡੀਜੀਪੀ ਆਨੰਦ ਜੈਨ ਨੇ ਦੱਸਿਆ ਕਿ ਤਿੰਨ-ਚਾਰ ਵਿਦੇਸ਼ੀ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਸ਼ਨਿੱਚਰਵਰ ਨੂੰ ਪਿੰਡ ’ਚ ਤਲਾਸ਼ੀ ਮੁਹਿੰਮ ਵਿੱਢੀ ਗਈ। ਸੁਰੱਖਿਆ ਬਲਾਂ ਵੱਲੋਂ ਪਿੰਡਾਂ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਸ਼ਨਿਚਰਵਾਰ ਸ਼ਾਮ ਨੂੰ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ’ਚ ਇੱਕ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਤੇ ਦੋ ਅਧਿਕਾਰੀ ਜ਼ਖ਼ਮੀ ਹੋਏ ਸਨ। ਜ਼ਖਮੀ ਅਧਿਕਾਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੁਕਾਬਲੇ ਵਾਲੀ ਥਾਂ ਨੇੜੇ ਜੈਨ ਨੇ ਦੱਸਿਆ ਕਿ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਤਿੰਨ-ਚਾਰ ਵਿਦੇਸ਼ੀੀ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਅਪਰੇਸ਼ਨ ਜਾਰੀ ਹੈ। ਉਨ੍ਹਾ ਕਿਹਾ ਕਿ ਇੱਕ ਘਰ ਵਿੱਚ ਦਹਿਸ਼ਤਗਰਦਾਂ ਦੇ ਲੁਕੇ ਹੋਦ ਦੀ ਸੂਹ ਮਿਲੀ ਸੀ ਜਿਸ ਮਗਰੋਂ ਚਲਾਈ ਵਿੱਢੀ ਗਈ ਤਲਾਸ਼ੀ ਹਾਲੇ ਵੀ ਜਾਰੀ ਹੈ। -ਪੀਟੀਆਈ