ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ ਗੜਬੜ ਦੇ ਸਬੰਧ ਵਿੱਚ ਇਕ ਅਧਿਆਪਕ ਗ੍ਰਿਫ਼ਤਾਰ

07:06 AM Jun 25, 2024 IST

ਲਾਤੂਰ, 24 ਜੂਨ
ਮਹਾਰਾਸ਼ਟਰ ਦੇ ਲਾਤੂਰ ਵਿੱਚ ਅਤਿਵਾਦ ਵਿਰੋਧੀ ਟੀਮ (ਏਟੀਐੱਸ) ਨੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਇਕ ਅਧਿਆਪਕ ਨੂੰ ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ (ਨੀਟ) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਇਕ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਅੱਜ ਦੱਸਿਆ ਕਿ ਜਾਂਚ ਵਿੱਚ ਇਹ ਪਤਾ ਲੱਗਾ ਸੀ ਕਿ ਨੀਟ-ਯੂਜੀ ਪ੍ਰੀਖਿਆ ਵਿੱਚ ਸਫਲ ਹੋਣ ਵਾਸਤੇ ਪੈਸੇ ਦੇਣ ਦੇ ਇੱਛੁਕ ਵਿਦਿਆਰਥੀਆਂ ਦੀ ਮਦਦ ਕਰਨ ਲਈ ਇਕ ਗਰੋਹ ਚਲਾਇਆ ਜਾ ਰਿਹਾ ਸੀ।। ਏਟੀਐੱਸ ਦੀ ਨਾਂਦੇੜ ਇਕਾਈ ਨੇ ਜਿਨ੍ਹਾਂ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਉਨ੍ਹਾਂ ਵਿੱਚ ਲਾਤੂਰ ਦੇ ਦੋ ਅਧਿਆਪਕ, ਨਾਂਦੇੜ ਦਾ ਇਕ ਵਿਅਕਤੀ ਅਤੇ ਦਿੱਲੀ ਦਾ ਇਕ ਵਸਨੀਕ ਸ਼ਾਮਲ ਹੈ। ਸੰਜੇ ਤੁਕਾਰਾਮ ਜਾਧਵ ਅਤੇ ਜਲੀਲ ਖਾਨ ਉਮਰ ਖਾਨ ਪਠਾਨ (ਦੋਵੇਂ ਲਾਤੂਰ ਦੇ ਅਧਿਆਪਕ), ਨਾਂਦੇੜ ਦੇ ਮਸ਼ਨਾਜੀ ਕੋਂਗਲਵਾਵ ਅਤੇ ਦਿੱਲੀ ਵਾਸੀ ਗੰਗਾਧਰ ਖ਼ਿਲਾਫ਼ ਜਨਤਕ ਪ੍ਰੀਖਿਆ (ਗ਼ਲਤ ਸਰੋਤਾਂ ਦੀ ਰੋਕਥਾਮ) ਐਕਟ, 2024 ਤਹਿਤ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਪਠਾਨ ਨੂੰ ਐਤਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਬਾਕੀ ਤਿੰਨ ਅਜੇ ਫ਼ਰਾਰ ਹਨ। ਇਸ ਮਗਰੋਂ ਏਟੀਐੱਸ ਨੇ ਸ਼ਨਿਚਰਵਾਰ ਰਾਤ ਨੂੰ ਪੁੱਛ-ਪੜਤਾਲ ਲਈ ਜਾਧਵ ਤੇ ਪਠਾਨ ਨੂੰ ਲਾਤੂਰ ਨੂੰ ਹਿਰਾਸਤ ’ਚ ਲਿਆ। ਪੁਲੀਸ ਮੁਤਾਬਕ, ਹਿਰਾਸਤ ’ਚ ਲਏ ਗਏ ਇਕ ਵਿਅਕਤੀ ਦੇ ਮੋਬਾਈਲ ਫੋਨ ’ਚ ਨੀਟ-ਯੂਜੀ 2024 ਪ੍ਰੀਖਿਆ ਨਾਲ ਸਬੰਧਤ ਸ਼ੱਕੀ ਜਾਣਕਾਰੀ ਮਿਲੀ। -ਪੀਟੀਆਈ

Advertisement

Advertisement
Advertisement