ਡੀਜ਼ਲ ਨਾਲ ਭਰੇ ਟੈਂਕਰ ਨੂੰ ਅੱਗ ਲੱਗੀ
08:52 AM May 23, 2024 IST
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਮਈ
ਇੱਥੋਂ ਦੇ ਪਿੰਡ ਸੁੰਡਰਾ ਨੇੜੇ ਡੀਜ਼ਲ ਨਾਲ ਭਰੇ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਟੈਂਕਰ ਵਿੱਚ ਹਜ਼ਾਰਾਂ ਲਿਟਰ ਡੀਜ਼ਲ ਭਰਿਆ ਹੋਇਆ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਕੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਅੱਗ ਨਾਲ ਟੈਂਕਰ ਦਾ ਅਗਲਾ ਕੈਬਿਨ ਸੜ ਗਿਆ। ਹਾਦਸੇ ਵਿੱਚ ਟੈਂਕਰ ਚਾਲਕ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਹਾਇਕ ਫਾਇਰ ਅਫਸਰ ਮਹਿੰਦਰ ਪਾਲ ਨੇ ਦੱਸਿਆ ਕਿ ਇਹ ਟੈਂਕਰ ਪਿੰਡ ਨਿੰਬੁਆ ਸਥਿਤ ਫੈਕਟਰੀ ਵਿੱਚ ਡੀਜ਼ਲ ਪਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਲੱਗੀ ਅੱਗ ਨੇ ਕੈਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪੰਦਰਾਂ ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਇਸ ਨਾਲ ਪਿੱਛਲੇ ਟੈਂਕ ਵਿੱਚ ਭਰਿਆ ਡੀਜ਼ਲ ਸੁਰੱਖਿਆ ਰਿਹਾ। ਅੱਗ ਦੀ ਤਪਸ਼ ਨਾਲ ਡੀਜ਼ਲ ਟੈਂਕ ਦਾ ਨੁਕਸਾਨ ਹੋਇਆ ਹੈ।
Advertisement
Advertisement
Related News
Advertisement