ਮੁੰਬਈ: ਸ਼ੇਅਰ ਬਾਜ਼ਾਰ ’ਚ ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਮਜ਼ਬੂਤ ਰਹੀ ਅਤੇ ਸੈਂਸੈਕਸ 363 ਅੰਕ ਚੜਿ੍ਹਆ। ਸੈਂਸੈਕਸ 74,014.55 ਅੰਕਾਂ ’ਤੇ ਜਦਕਿ ਨਿਫਟੀ 135.10 ਅੰਕਾਂ ਦੀ ਚੜ੍ਹਤ ਨਾਲ 22,462 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 22,529.95 ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। -ਪੀਟੀਆਈ