ਸੇਂਟ ਸੋਲਜ਼ਰ ਸਕੂਲ ’ਚ ਸਪੋਰਟਸ ਮੀਟ ਕਰਵਾਈ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਦਸੰਬਰ
ਇੱਥੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵੱਲੋਂ ਚੌਥੀ ਜਮਾਤ ਤੱਕ ਦੀ ਸਾਲਾਨਾ ਸਪੋਰਟਸ ਮੀਟ ਅੱਜ ਕਰਵਾਈ ਗਈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਸੇਂਟ ਸੋਲਜ਼ਰ ਸਕੂਲ ਵਿੱਚ ਅੱਜ ਪਲੇਅਪੈਨ ਤੋਂ ਲੈ ਕੇ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਾਲਾਨਾ 27ਵੀਂ ਸਪੋਰਟਸ ਮੀਟ ਕਰਵਾਈ ਗਈ। ਉਨ੍ਹਾਂ ਕਿਹਾ ਇਸ ਸਪੋਰਟਸ ਮੀਟ ਵਿੱਚ ਬਨੀ ਰੇਸ, ਸਿੱਕਾ ਰੇਸ, ਟੋਕਰੀਆਂ ਵਿੱਚ ਛੁਪੇ ਸਿੱਕੇ ਲੱਭਣ ਦੇ ਮੁਕਾਬਲੇ ਅਤੇ ਹਰਡਲ ਖੇਡਾਂ ਕਰਵਾਈਆਂ ਗਈਆਂ।
ਪ੍ਰਿੰਸੀਪਲ ਨੇ ਦੱਸਿਆ ਕਿ ਇਹ ਖੇਡਾਂ ਛੋਟੇ ਨਵੇਂ ਸਿਖਿਆਰਥੀਆਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਹਾਈ ਹੁੰਦੀਆਂ ਹਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਖੇਡਾਂ ਨੂੰ ਆਪਣੇ ਵਿਕਾਸ ਲਈ ਜ਼ਰੂਰੀ ਹਿੱਸਾ ਬਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਸਮਾਗਮ ਦੀ ਸਮਾਪਤੀ ਮੀਟ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ।