ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਾਈਸਜੈੱਟ ਦਾ ਯਾਤਰੀ ਉਡਾਣ ਦੌਰਾਨ ਇਕ ਘੰਟਾ ਜਹਾਜ਼ ਦੇ ਪਖਾਨੇ ’ਚ ਫਸਿਆ

07:06 AM Jan 18, 2024 IST

ਨਵੀਂ ਦਿੱਲੀ, 17 ਜਨਵਰੀ
ਮੁੰਬਈ ਤੋਂ ਬੰਗਲੂਰੂ ਪਹੁੰਚੀ ਸਪਾਈਸ ਜੈੱਟ ਦੀ ਉਡਾਣ ’ਚ ਇਕ ਯਾਤਰੀ ਤਕਰੀਬਨ ਇਕ ਘੰਟਾ ਜਹਾਜ਼ ਦੇ ਪਖਾਨੇ ਵਿੱਚ ਫਸਿਆ ਰਿਹਾ। ਇਹ ਘਟਨਾ ਜਹਾਜ਼ ਦੇ ਪਖਾਨੇ ਦੇ ਦਰਵਾਜ਼ੇ ਦਾ ਲਾਕ ਖਰਾਬ ਹੋਣ ਕਾਰਨ ਵਾਪਰੀ। ਇਸ ਜਹਾਜ਼ ਨੇ 16 ਜਨਵਰੀ ਨੂੰ ਮੁੰਬਈ ਤੋਂ ਬੰਗਲੂਰੂ ਲਈ ਉਡਾਣ ਭਰੀ ਸੀ ਅਤੇ ਜਹਾਜ਼ ਦੇ ਬੰਗਲੂਰੂ ਪਹੁੰਚਣ ’ਤੇ ਇੰਜਨੀਅਰਾਂ ਨੇ ਦਰਵਾਜ਼ੇ ਦਾ ਲਾਕ ਖੋਲ੍ਹ ਕੇ ਯਾਤਰੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨਜ਼ ਨੇ ਇਸ ਯਾਤਰੀ ਨੂੰ ਟਿਕਟ ਦਾ ਸਾਰੇ ਪੈਸਾ ਮੋੜਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਏਅਰਲਾਈਨਜ਼ ਨੇ ਯਾਤਰੀ ਤੋਂ ਮੁਆਫ਼ੀ ਵੀ ਮੰਗੀ ਹੈ। ਯਾਤਰੀ ਬਾਰੇ ਛੇਤੀ ਹੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਕ ਅਧਿਕਾਰੀ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement