ਅਪਰੈਲ ਮਹੀਨੇ ਪ੍ਰਚੂਨ ਮਹਿੰਗਾਈ ਦਰ ’ਚ ਮਾਮੂਲੀ ਕਮੀ
06:01 PM May 13, 2024 IST
ਨਵੀਂ ਦਿੱਲੀ, 13 ਮਈ
ਰਸੋਈ ਦੀਆਂ ਕਈ ਵਸਤਾਂ ਦੀਆਂ ਕੀਮਤਾਂ ਘਟਣ ਨਾਲ ਅਪਰੈਲ ਵਿਚ ਪ੍ਰਚੂਨ ਮਹਿੰਗਾਈ ਦਰ ਮਾਮੂਲੀ ਤੌਰ 'ਤੇ ਘੱਟ ਕੇ 4.83 ਫੀਸਦੀ 'ਤੇ ਆ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਮਾਰਚ 'ਚ 4.85 ਫੀਸਦੀ ਰਹੀ, ਜਦੋਂ ਕਿ ਅਪਰੈਲ 2023 'ਚ ਇਹ 4.3 ਫੀਸਦੀ ਸੀ।
Advertisement
Advertisement