ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਵੱਲੋਂ ਤਾਇਵਾਨ ਦੇ ਇਲਾਕੇ ’ਚ ਸ਼ਕਤੀ ਪ੍ਰਦਰਸ਼ਨ

07:34 AM Jul 23, 2023 IST

ਤੈਪੇਈ: ਚੀਨ ਨੇ ਅੱਜ ਸ਼ਕਤੀ ਪ੍ਰਦਰਸ਼ਨ ਕਰਦਿਆਂ ਤਾਇਵਾਨ ਵੱਲ ਕਈ ਲੜਾਕੂ ਜਹਾਜ਼ ਭੇਜ ਦਿੱਤੇ। ਜ਼ਿਕਰਯੋਗ ਹੈ ਕਿ ਤਾਇਵਾਨ ਆਉਣ ਵਾਲੇ ਦਨਿਾਂ ਵਿਚ ਜੰਗੀ ਅਭਿਆਸ ਦੀ ਤਿਆਰੀ ਕਰ ਰਿਹਾ ਹੈ। ਇਹ ਅਭਿਆਸ ਟਾਪੂ ਮੁਲਕ ਵੱਲੋਂ ਆਪਣੀ ਰਾਖੀ ਖਾਤਰ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਰੋਕਣ ਵੱਲ ਸੇਧਿਤ ਹੈ। ਵੇਰਵਿਆਂ ਮੁਤਾਬਕ ਚੀਨ ਦੀ ਸੈਨਾ ਨੇ ਅੱਜ 37 ਹਵਾਈ ਜਹਾਜ਼ ਤੇ ਸੱਤ ਸਮੁੰਦਰੀ ਜਹਾਜ਼ ਤਾਇਵਾਨ ਵੱਲ ਭੇਜੇ ਹਨ। ਇਨ੍ਹਾਂ ਵਿਚ ਜੇ-10 ਤੇ ਜੇ-16 ਲੜਾਕੂ ਜਹਾਜ਼, ਐਚ-6 ਬੰਬਾਰ ਤੇ 22 ਹੋਰ ਜਹਾਜ਼ ਸ਼ਾਮਲ ਸਨ। ਇਨ੍ਹਾਂ ਤਾਇਵਾਨ ਦੇ ਸਮੁੰਦਰੀ ਖੇਤਰ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਚੀਨ ਕਈ ਵਾਰ ਆਪਣੇ ਜੰਗੀ ਜਹਾਜ਼ਾਂ ਨੂੰ ਤਾਇਵਾਨ ਦੇ ਇਲਾਕਿਆਂ ਵਿਚ ਭੇਜ ਚੁੱਕਾ ਹੈ। ਕਈ ਅਮਰੀਕੀ ਆਗੂਆਂ ਦੇ ਤਾਇਵਾਨ ਦੌਰੇ ਦੌਰਾਨ ਵੀ ਚੀਨ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ। -ਏਪੀ

Advertisement

Advertisement