ਆਸਟਰੇਲੀਆ ’ਚ ਸੜਕ ਹਾਦਸੇ ਕਾਰਨ ਕਪੂਰਥਲਾ ਦੇ ਪਿੰਡ ਭਟਨੂਰਾ ਵਾਸੀ ਦੀ ਮੌਤ
04:27 PM Apr 06, 2024 IST
Advertisement
ਪਾਲ ਸਿੰਘ ਨੌਲੀ
ਜਲੰਧਰ, 6 ਅਪਰੈਲ
ਕਪੂਰਥਲਾ ਜ਼ਿਲ੍ਹੇ ਦੇ ਵਿਅਕਤੀ ਦੀ ਆਸਟਰੇਲੀਆ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ (40) ਵਾਸੀ ਪਿੰਡ ਭਟਨੂਰਾ ਕਲਾਂ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਭੱਟੀ ਆਸਟਰੇਲੀਆ ਦੇ ਮਿਲਟਨ ਵਿੱਚ ਰਹਿੰਦਾ ਸੀ ਅਤੇ ਟਰਾਲਾ ਚਲਾਉਂਦਾ ਸੀ। ਉਸ ਦੇ ਟਰਾਲੇ ਦੀ ਦੂਜੇ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਯਾਦਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਯਾਦਵਿੰਦਰ ਸਿੰਘ ਦੇ ਪਰਿਵਾਰ ਵਿੱਚ ਪੁੱਤਰ ਅਤੇ ਦੋ ਧੀਆਂ ਹਨ।
Advertisement
Advertisement
Advertisement