For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਸਵਾਰ ਕੋਲੋਂ ਪੌਣੇ ਚਾਰ ਲੱਖ ਰੁਪਏ ਬਰਾਮਦ

07:37 AM Apr 27, 2024 IST
ਮੋਟਰਸਾਈਕਲ ਸਵਾਰ ਕੋਲੋਂ ਪੌਣੇ ਚਾਰ ਲੱਖ ਰੁਪਏ ਬਰਾਮਦ
Advertisement

ਬੱਲੂਆਣਾ (ਪੱਤਰ ਪ੍ਰੇਰਕ): ਪੰਜਾਬ-ਰਾਜਸਥਾਨ ਸਰਹੱਦ ’ਤੇ ਪੁਲੀਸ ਨੇ ਨਾਕੇ ’ਤੇ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਸਵਾਰ ਕੋਲੋਂ ਪੌਣੇ ਚਾਰ ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਵਿਅਕਤੀ ਦੀ ਪਛਾਣ ਅਸ਼ਵਨੀ ਗਰਗ ਵਾਸੀ ਪਿੰਡ ਖੂਈਆਂ ਸਰਵਰ ਵਜੋਂ ਹੋਈ ਹੈ। ਥਾਣਾ ਬਹਾਵ ਵਾਲਾ ਦੇ ਮੁਖੀ ਦੱਸਿਆ ਕਿ ਅੱਜ ਦਿਨੇ ਪੁਲੀਸ ਵੱਲੋਂ ਚੋਣ ਸਰਗਰਮੀਆਂ ਨੂੰ ਮੁੱਖ ਰੱਖਦੇ ਹੋਏ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ ਪੌਣੇ ਚਾਰ ਲੱਖ ਰੁਪਏ ਦੀ ਨਗਦੀ ਬਰਾਮਦ ਹੋਈ ਜਿਸ ਬਾਬਤ ਉਹ ਮੌਕੇ ’ਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਐੱਸਐੱਚਓ ਨੇ ਦੱਸਿਆ ਕਿ ਇਸ ਬਾਬਤ ਥਾਣੇ ਦੇ ਰਿਕਾਰਡ ਵਿੱਚ ਰਪਟ ਰੋਜ਼ਨਾਮਚਾ ਦਰਜ ਕਰ ਲਈ ਹੈ ਅਤੇ ਬਰਾਮਦ ਕੀਤੀ ਗਈ ਰਕਮ ਦੀ ਪੜਤਾਲ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×