ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ

08:17 AM Jul 08, 2023 IST
ਡੀਏਵੀ ਸਕੂਲ ਦੇ ਜੇਤੂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਤੇ ਹੋਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਜੁਲਾਈ
ਸਥਾਨਕ ਡੀਏਵੀ ਪਬਲਿਕ ਸਕੂਲ ਵਿੱਚ ਅੱਜ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਾਲ ਕਰਵਾਏ ਐੱਸਓਐੱਫ ਇੰਟਰਨੈਸ਼ਨਲ ਸੋਸ਼ਲ ਸਾਇੰਸ ਓਲੰਪਿਆਡ ਦੇ ਜੇਤੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਵੇਦ ਵਰਤ ਪਲਾਹਾ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ’ਚੋਂ ਅਰਲੀਨ ਕੌਰ, ਅਵੱਲਨੂਰ ਕੌਰ, ਹਰਸ਼ਿਤਾ ਵਰਮਾ , ਗੌਰਵ ਬਾਂਸਲ, ਗੀਤਾਂਜਲੀ ਬਹਿਲ, ਨਵਿਕਾ ਗੁਪਤਾ, ਦਕਸ਼ ਅਰੋੜਾ, ਆਰਵ ਮਿੱਤਲ ਆਦਿ ਵਿਦਿਆਰਥੀਆਂ ਨੂੰ ਸੋਨ ਤਗ਼ਮਾ ਪ੍ਰਦਾਨ ਕੀਤਾ ਗਿਆ।

Advertisement

 

ਸਕੂਲ ਦੇ ਮੋਹਰੀ ਬੱਚਿਆਂ ਦਾ ਸਨਮਾਨ

Advertisement

ਹੋਣਹਾਰ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਜੱਗੀ

ਪਾਇਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿੱਚ ਸਾਬਕਾ ਵਿਧਾਇਕ ਸਵਰਗੀ ਭਾਗ ਸਿੰਘ ਦੀ ਯਾਦ ਵਿੱਚ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੀਡੀਆ ਇੰਚਾਰਜ ਨਰੇਸ਼ ਕੁਮਾਰ, ਨੇ ਦੱਸਿਆ ਕਿ ਸਾਬਕਾ ਵਿਧਾਇਕ ਦੇ ਸਪੁੱਤਰ ਸੁਰਿੰਦਰਪਾਲ ਸਿੰਘ ਅਤੇ ਪੋਤਰੇ ਗੁਰਪ੍ਰੀਤ ਸਿੰਘ ਐੱਸਈ ਪਾਵਰਕੌਮ ਲੁਧਿਆਣਾ ਵੱਲੋਂ 10ਵੀਂ ਜਮਾਤ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਜਸਕਰਨ ਸਿੰਘ, 12ਵੀਂ ਆਰਟਸ ਵਿੱਚੋਂ ਮਨਜੋਧ ਸਿੰਘ, 12ਵੀਂ ਕਾਮਰਸ ਸਿਮਰਨ ਸਿੰਘ ਅਤੇ 12ਵੀਂ ਵੋਕੇਸ਼ਨਲ ਵਿੱਚੋਂ ਅਵਲੀਨ ਕੌਰ ਨੂੰ ਪੰਜ ਹਜ਼ਾਰ ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement
Tags :
ਇਨਾਮਸਕੂਲਸਮਾਗਮਕਰਵਾਇਅਾਵਿੱਚ