ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਵੜੀਆਂ ’ਤੇ ਚੜ੍ਹੀ ਪੁਲੀਸ ਮੁਲਾਜ਼ਮ ਦੀ ਗੱਡੀ, ਚਾਰ ਜ਼ਖ਼ਮੀ

08:40 AM Jul 16, 2023 IST
ਸਿਪਾਹੀ ਜਸਕਰਨ ਸਿੰਘ (ਇਨਸੈੱਟ) ਨੂੰ ਕਾਂਵੜੀਆਂ ਕੋਲੋਂ ਛੁਡਵਾ ਕੇ ਲਿਜਾਂਦੇ ਹੋਏ ਥਾਣਾ ਸਿਟੀ ਮੁਖੀ ਦਲਜੀਤ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ।

ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਜੁਲਾਈ
ਇੱਥੇ ਕੋਟਕਪੂਰਾ ਬਾਈਪਾਸ ’ਤੇ ਬੀਤੀ ਰਾਤ ਇਕ ਵਜੇ ਦੇ ਕਰੀਬ ਹਰਿਦੁਆਰ ਤੋਂ ਬਾਘਾਪੁਰਾਣਾ ਗੰਗਾ ਜਲ ਲੈ ਕੇ ਜਾ ਰਹੇ ਕਾਂਵੜੀਆਂ ਨੂੰ ਪੁਲੀਸ ਮੁਲਾਜ਼ਮ ਦੀ ਗੱਡੀ ਨੇ ਫੇਟ ਮਾਰ ਦਿੱਤੀ। ਮਗਰੋਂ ਰੋਹ ਵਿੱਚ ਆਏ ਕਾਂਵੜੀਆਂ ਨੇ ਪੰਜਾਬ ਪੁਲੀਸ ਦੇ ਸਿਪਾਹੀ ਦੀ ਕੁੱਟਮਾਰ ਅਤੇ ਗੱਡੀ ਦੀ ਭੰਨ੍ਹਤੋੜ ਕਰਨ ਤੋਂ ਇਲਾਵਾ ਸੜਕ ਵੀ ਜਾਮ ਕਰ ਦਿੱਤੀ।
ਹਾਦਸੇ ਵਿਚ ਜ਼ਖ਼ਮੀ ਚਾਰ ਕਾਂਵੜੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਕਾਂਵੜੀਆਂ ਨੇ ਪੁਲੀਸ ’ਤੇ ਗੋਲੀਆਂ ਚਲਾਉਣ ਦਾ ਦੋਸ਼ ਲਾਇਆ ਹੈ ਪਰ ਪੁਲੀਸ ਨੇ ਦੋਸ਼ ਸਿਰੇ ਤੋਂ ਨਕਾਰ ਦਿੱਤੇ ਹਨ। ਮੌਕੇ ’ਤੇ ਪੁੱਜੇ ਥਾਣਾ ਸਿਟੀ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਪਾਹੀ ਜਸਕਰਨ ਸਿੰਘ ਥਾਣਾ ਕੋਟ ਈਸੇ ਖਾਂ ਵਿੱਚ ਤਾਇਨਾਤ ਹੈ। ਉਸ ਦੀ ਗੱਡੀ ਦੀ ਫੇਟ ਵੱਜਣ ਕਾਰਨ ਕਰੀਬ ਚਾਰ ਕਾਂਵੜੀਏ ਜ਼ਖ਼ਮੀ ਹੋ ਗਏ। ਉਨ੍ਹਾਂ ਹਜੂਮ ਵੱਲੋਂ ਜਸਕਰਨ ਸਿੰਘ ਨੂੰ ਗੱਡੀ ਨਾਲ ਬੰਨ੍ਹ ਕੇ ਕੁੱਟਮਾਰ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਪਾਹੀ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੇ ਪੁਲੀਸ ਅਧਿਕਾਰੀ ਸਮੇਂ ’ਤੇ ਨਾ ਪੁੱਜਦੇ ਤਾਂ ਮੋਗੇ ਵਿੱਚ ਕਰੀਬ 25 ਸਾਲ ਪਹਿਲਾਂ ਵਾਪਰੀ ਘਟਨਾ ਦੁਹਰਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਲ 1997 ਵਿਚ ਮੋਗਾ ’ਚ ਕਾਲਾ ਕੱਛਾ ਗਰੋਹ ਦਾ ਮੈਂਬਰ ਸਮਝ ਕੇ ਲੋਕਾਂ ਨੇ ਸਿਪਾਹੀ ਤਰਸੇਮ ਸਿੰਘ ਨੂੰ ਕੋਹ ਕੋਹ ਕੇ ਮਾਰ ਦਿੱਤਾ ਸੀ।

Advertisement

Advertisement
Tags :
ਕਾਂਵੜੀਆਂਗੱਡੀਚੜ੍ਹੀ,ਜ਼ਖ਼ਮੀਪੁਲੀਸਮੁਲਾਜ਼ਮ
Advertisement