For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਦੇ ਰਾਜਿੰਦਰਾ ਕਾਲਜ ’ਚ ਪਲੇਸਮੈਂਟ ਕੈਂਪ ਲਾਇਆ

09:57 AM Jul 12, 2024 IST
ਬਠਿੰਡਾ ਦੇ ਰਾਜਿੰਦਰਾ ਕਾਲਜ ’ਚ ਪਲੇਸਮੈਂਟ ਕੈਂਪ ਲਾਇਆ
ਬਠਿੰਡਾ ’ਚ ਲਾਏ ਪਲੇਸਮੈਂਟ ਕੈਂਪ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਜੁਲਾਈ
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀਬੀਈਈ ਜਸਪ੍ਰੀਤ ਸਿੰਘ ਦੀ ਅਗਵਾਈ ’ਚ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਪਲੇਸਮੈਂਟ ਕੈਂਪ ਲਾਇਆ ਗਿਆ। ਕੈਂਪ ਵਿੱਚ ਏਵੀਸੀ ਮਹਿੰਦਰਾ, ਫੋਨ ਪੇਅ, ਆਰ ਐਂਡ ਜੇ ਲਾਅ ਕੰਨਸਲਟੈਂਟ, ਵਿਜੈ ਰਾਜ ਐਂਡ ਸੰਨਜ਼ ਕੰਪਨੀ, ਭਾਰਤੀ ਐਕਸਾ, ਪੇਅ-ਟੀ-ਐਮ, ਅਜ਼ਾਈਲ ਹਰਬਲ, ਟਰੀਊ ਲਕਸ਼ਮੀ ਪ੍ਰਾਈਵੇਟ ਲਿਮਟਿਡ ਅਤੇ ਅਥਰਵਾ ਟੈੱਕ ਮਾਈਂਡਸ ਪ੍ਰਾਈਵੇਟ ਲਿਮਟਿਡ ਵੱਲ਼ੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ 115 ਪ੍ਰਾਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਵੱਖ-ਵੱਖ ਕੰਪਨੀਆਂ ਵੱਲੋਂ 72 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਅਸਾਮੀਆਂ ਲਈ 10000 ਤੋਂ ਲੈ ਕੇ 20000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ। ਕਾਲਜ ਪ੍ਰਿੰਸੀਪਲ ਜਯੋਤਸਨਾ ਨੇ ਸਮੂਹ ਨਿਯੋਜਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਪਲੇਸਮੈਂਟ ਕੈਂਪ ਵੀ ਲਾਏ ਜਾਣਗੇ। ਕੈਂਪ ਦੌਰਾਨ ਪ੍ਰਬੰਧਕੀ ਸ਼ਾਖ਼ਾ ਦੇ ਬਲਤੇਜ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਵਧੀਆ ਇੰਟਰਵਿਊ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਕੰਪਨੀਆਂ ਦੇ ਨਿਯੋਜਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਰੀਅਰ ਕੌਂਸਲਰ ਵਿਸ਼ਾਲ ਚਾਵਲਾ ਤੇ ਸੀਮਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement