ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਇਲੇਸਿਸ ਕਰਵਾ ਰਹੇ ਵਿਅਕਤੀ ਨੂੰ ਸੱਪ ਨੇ ਡੰਗਿਆ

07:06 AM Oct 21, 2024 IST

ਪੀਪੀ ਵਰਮਾ
ਪੰਚਕੂਲਾ, 20 ਅਕਤੂਬਰ
ਪੰਚਕੂਲਾ ਦੇ ਸੈਕਟਰ-6 ਦੇ ਸਿਵਲ ਹਸਪਤਾਲ ਵਿੱਚ ਡਾਇਲੇਸਿਸ ਕਰਵਾ ਰਹੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਤੇ ਉਸ ਵਿਅਕਤੀ ਨੇ ਹਿੰਮਤ ਦਿਖਾਉਂਦੇ ਹੋਏ ਸੱਪ ਨੂੰ ਫੜ ਕੇ ਨੇੜੇ ਪਏ ਪੌਲੀਥੀਨ ਵਿੱਚ ਬੰਦ ਕਰ ਦਿੱਤਾ। ਉਸ ਨੂੰ ਤੁਰੰਤ ਜ਼ਹਿਰ ਦੇ ਅਸਰ ਤੋਂ ਬਚਾਉਣ ਲਈ ਟੀਕਾ ਲਗਾਇਆ ਗਿਆ ਜਿਸ ਤੋਂ ਬਾਅਦ ਵਿਅਕਤੀ ਦੀ ਜਾਨ ਬਚ ਗਈ। ਇਸ ਤੋਂ ਬਾਅਦ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਸੱਪ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ। ਦਰਅਸਲ, ਪੰਚਕੂਲਾ ਦੇ ਸੈਕਟਰ ਹਸਪਤਾਲ ਦੇ ਡਾਇਲੇਸਿਸ ਸੈਂਟਰ ਵਿੱਚ ਅਚਾਨਕ ਇੱਕ ਸੱਪ ਦਿਖਾਈ ਦਿੱਤਾ, ਜਿਸ ਨੂੰ ਦੇਖ ਕੇ ਸੈਂਟਰ ਵਿੱਚ ਮੌਜੂਦ ਸਿਹਤ ਕਰਮਚਾਰੀਆਂ ਨੇ ਰੌਲਾ ਪਾ ਦਿੱਤਾ, ਹਰ ਕੋਈ ਇੱਕ ਜਗ੍ਹਾ ਤੋਂ ਦੂਜੇ ਪਾਸੇ ਭੱਜਣ ਲੱਗਾ। ਇਸ ਦੌਰਾਨ ਸੱਪ ਨੇ ਇੱਕ ਬੰਦੇ ਨੂੰ ਡੰਗ ਲਿਆ। ਉਸ ਨੇ ਸੱਪ ਨੂੰ ਫੜ ਲਿਆ ਅਤੇ ਕੋਲ ਪਏ ਲਿਫਾਫੇ ਵਿੱਚ ਪਾ ਦਿੱਤਾ।

Advertisement

Advertisement