ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਸਤਕਾਂ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ

07:44 AM May 17, 2024 IST
ਸਾਹਿਤਕ ਸਮਾਗਮ ਦੀ ਝਲਕ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 16 ਮਈ
ਸਾਹਿਤ ਸਭਾ ਧਾਰੀਵਾਲ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਦੇ ਸਹਿਯੋਗ ਨਾਲ ਯੂਨੀਵਰਸਲ ਸਕੂਲ/ਕਾਲਜ ਲੇਹਲ ਵਿੱਚ ‘ਪੰਜਾਬ ਦੇ ਭਖਦੇ ਮਸਲੇ’ ਅਤੇ ‘ਨਿਰ੍ਹੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’ ਪੁਸਤਕਾਂ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸਰਬਜੀਤ ਸਿੰਘ ਛੀਨਾ, ਸੁਲੱਖਣ ਸਰਹੱਦੀ, ਪ੍ਰੋਫੈਸਰ ਸੁਖਵੰਤ ਸਿੰਘ ਗਿੱਲ, ਡਾ. ਰਾਜਵਿੰਦਰ ਕੌਰ ਨਾਗਰਾ ਸ਼ਾਮਲ ਹੋਏ। ਸਮਾਗਮ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਮੂਹ ਹਾਜ਼ਰੀਨ ਨੇ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਮਗਰੋਂ ਖੇਤੀਬਾੜੀ ਅਰਥ ਵਿਗਿਆਨੀ ਤੇ ਸਾਹਿਤਕਾਰ ਡਾ. ਸਰਬਜੀਤ ਸਿੰਘ ਛੀਨਾ ਦੀ ਪੁਸਤਕ ‘ਪੰਜਾਬ ਦੇ ਭਖਦੇ ਮਸਲੇ’ ਅਤੇ ਪ੍ਰਸਿੱਧ ਸ਼ਾਇਰ ਸੁਲੱਖਣ ਸਰਹੱਦੀ ਦੇ ਤਿੰਨ ਹਜ਼ਾਰ ਉਮਦਾ ਸ਼ਿਅਰਾਂ ਦੀ ਪੁਸਤਕ ‘ਨਿਰ੍ਹੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’ (ਸੰਪਾਦਿਤ ਡਾ. ਬਲਦੇਵ ਸਿੰਘ ਬਧਨ) ’ਤੇ ਵਿਚਾਰ ਗੋਸ਼ਟੀ ਹੋਈ। ਡਾ. ਛੀਨਾ ਅਤੇ ਸੁਲੱਖਣ ਸਰਹੱਦੀਆਂ ਦੀਆਂ ਪੁਸਤਕਾਂ ਉਪਰ ਕ੍ਰਮਵਾਰ ਡਾ. ਰਾਜਵਿੰਦਰ ਕੌਰ ਨਾਗਰਾ ਅਤੇ ਸੀਤਲ ਸਿੰਘ ਗੁੰਨੋਪੁਰ ਨੇ ਪਰਚੇ ਪੜ੍ਹੇ।
ਵਿਚਾਰ ਚਰਚਾ ਵਿੱਚ ਮੱਖਣ ਕੁਹਾੜ, ਪ੍ਰੋ. ਸੁਖਵੰਤ ਸਿੰਘ ਗਿੱਲ, ਵਰਗਿਸ ਸਲਾਮਤ, ਗੁਰਮੀਤ ਬਾਜਵਾ, ਮੰਗਤ ਚੰਚਲ ਤੇ ਸੁਖਵਿੰਦਰ ਰੰਧਾਵਾ ਨੇ ਭਾਗ ਲਿਆ। ਇਸ ਮੌਕੇ ਗੁਰਭੇਜ ਸਿੰਘ ਬਾਠ ਨੇ ਸੁਲੱਖਣ ਸਰਹੱਦੀ ਨੂੰ ਦਸਤਾਰ ਭੇਟ ਕਰਕੇ ਆਪਣਾ ਉਸਤਾਦ ਧਾਰਿਆ ਅਤੇ ਪ੍ਰੋ. ਮਨਜੀਤ ਕੁਮਾਰੀ ਦੀ ਪੁਸਤਕ ‘ਕੁੱਝ ਰਾਹ ਅਜੇ ਬਾਕੀ ਨੇ’ ਲੋਕ ਅਰਪਿਤ ਕੀਤੀ। ਰਚਨਾਵਾਂ ਦੇ ਦੌਰ ਵਿੱਚ ਵਿਜੇ ਅਗਨੀਹੋਤਰੀ, ਨਿਸ਼ਾਨ ਜੌੜਾਸਿੰਘਾ, ਰਣਜੀਤ ਗਿੱਲ, ਸੁਲਤਾਨ ਭਾਰਤੀ, ਸੁੱਚਾ ਪਸਨਾਵਾਲ, ਓਮਪ੍ਰਕਾਸ਼ ਭਗਤ, ਕੁਲਦੀਪ ਘਾਂਗਲਾ, ਸਵਰਨ ਪਸਨਾਵਾਲ, ਜਨਕ ਰਾਜ ਰਠੌਰ, ਬੂਟਾ ਰਾਮ ਅਜਾਦ, ਰਮੇਸ਼ ਜਾਨੂੰ, ਜਗਨ ਨਾਥ ਨਿਮਾਣਾ, ਜਸਬੀਰ ਖੁੰਡਾ, ਰਾਜਿੰਦਰ ਕਲਾਨੌਰ, ਰਜਿੰਦਰ ਛੀਨਾ, ਗੁਰਪ੍ਰੀਤ ਰੰਗੀਲਪੁਰ, ਜੈਸਮੀਨ ਮਾਹੀ ਆਦਿ ਨੇ ਖੂਬ ਰੰਗ ਬੰਨ੍ਹਿਆ।

Advertisement

Advertisement