For the best experience, open
https://m.punjabitribuneonline.com
on your mobile browser.
Advertisement

ਡਾਂਸਰ ਸਿਮਰ ਸੰਧੂ ਵਿਵਾਦ ਮਾਮਲੇ ਵਿੱਚ ਆਇਆ ਨਵਾਂ ਮੋੜ

10:38 AM Apr 10, 2024 IST
ਡਾਂਸਰ ਸਿਮਰ ਸੰਧੂ ਵਿਵਾਦ ਮਾਮਲੇ ਵਿੱਚ ਆਇਆ ਨਵਾਂ ਮੋੜ
Advertisement

ਡੀਪੀਐੱਸ ਬੱਤਰਾ
ਸਮਰਾਲਾ, 9 ਅਪਰੈਲ
ਸਮਰਾਲਾ ਦੇ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਬੀਤੀ 31 ਮਾਰਚ ਨੂੰ ਡਾਂਸਰ ਸਿਮਰ ਸੰਧੂ ਅਤੇ ਬਰਾਤੀਆਂ ’ਚ ਸ਼ਾਮਲ ਕੁਝ ਲੜਕਿਆਂ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਕਈ ਦਿਨਾਂ ਤੱਕ ਸੁਰਖੀਆਂ ’ਚ ਰਹੇ ਇਸ ਮਾਮਲੇ ਵਿੱਚ ਅੱਜ ਇੱਕ ਨਵਾਂ ਮੋੜ ਆ ਗਿਆ ਹੈ।
ਪੀੜਤ ਸਿਮਰ ਸੰਧੂ ਨੇ ਸਮਰਾਲਾ ਵਿੱਚ ਪਹੁੰਚ ਕੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪੁਲੀਸ ਮੁਲਾਜ਼ਮ ਜਗਰੂਪ ਸਿੰਘ ਨੂੰ ਬੇਕਸੂਰ ਦੱਸਦੇ ਹੋਏ ਉਸ ਨੂੰ ਮਾਮਲੇ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਸਿਮਰ ਸੰਧੂ ਨੇ ਆਖਿਆ ਕਿ, ਉਸ ’ਤੇ ਗਲਾਸ ਸੁੱਟਣ ਵਾਲੇ ਵਿਅਕਤੀ ਨੂੰ ਉਸ ਨੇ ਪਛਾਣ ਲਿਆ ਹੈ ਅਤੇ ਇਹ ਵਿਅਕਤੀ ਵੀ ਜੇਕਰ ਕੈਮਰੇ ਅੱਗੇ ਆ ਕੇ ਆਪਣੀ ਗਲਤੀ ਮੰਨ ਲਵੇ ਤਾਂ ਉਸ ਨੂੰ ਵੀ ਉਹ ਮੁਆਫ਼ ਕਰ ਦੇਵੇਗੀ। ਅੱਜ ਦੇਰ ਸ਼ਾਮ ਸਮਰਾਲਾ ਥਾਣੇ ਦੇ ਬਾਹਰ ਗੱਲ ਕਰਦੇ ਹੋਏ ਡਾਂਸਰ ਸਿਮਰ ਸੰਧੂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ, ਉਸ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਅਤੇ ਜਿਹੜਾ ਵਿਅਕਤੀ ਬੇਕਸੂਰ ਹੈ, ਉਸ ਨੂੰ ਉਹ ਕਿਸੇ ਵੀ ਕੀਮਤ ’ਤੇ ਸਜ਼ਾ ਨਹੀਂ ਹੋਣ ਦੇਵੇਗੀ।
ਸਿਮਰ ਸੰਧੂ ਨੇ ਕਿਹਾ ਕਿ, ਉਸ ਦਿਨ ਸਟੇਜ ਸ਼ੋਅ ਦੌਰਾਨ ਉਸ ’ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟਣ ਵਾਲੇ ਨੌਜਵਾਨ ਦੀ ਉਸ ਨੇ ਚੰਗੀ ਤਰ੍ਹਾਂ ਪਛਾਣ ਕਰ ਲਈ ਹੈ। ਇਹ ਵਿਅਕਤੀ ਬੰਦ ਕਮਰੇ ਵਿੱਚ ਬੈਠ ਕੇ ਉਸ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ, ਪਰ ਉਹ ਕਿਸੇ ਵੀ ਕੀਮਤ ’ਤੇ ਉਦੋਂ ਤੱਕ ਉਸ ਨੂੰ ਮੁਆਫ਼ ਨਹੀਂ ਕਰੇਗੀ, ਜਦੋਂ ਤੱਕ ਉਹ ਕੈਮਰੇ ਅੱਗੇ ਆ ਕੇ ਗਲਤੀ ਨਹੀਂ ਮੰਨਦਾ। ਡਾਂਸਰ ਸਿਮਰ ਸੰਧੂ ਨੇ ਇਹ ਗੱਲ ਵੀ ਆਖੀ ਕਿ, ਉਸ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ।

Advertisement

Advertisement
Author Image

joginder kumar

View all posts

Advertisement
Advertisement
×