ਮਾਲੀਵਾਲ ਮਾਮਲੇ ਵਿੱਚ ਵਿਭਵ ਕੁਮਾਰ ਖ਼ਿਲਾਫ਼ ਨਵੀਂ ਧਾਰਾ ਜੋੜੀ
07:08 AM Jun 11, 2024 IST
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ):
Advertisement
ਦਿੱਲੀ ਪੁਲੀਸ ਨੇ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਭਵ ਕੁਮਾਰ ਖ਼ਿਲਾਫ਼ ‘ਸਬੂਤਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਝੂਠੀ ਜਾਣਕਾਰੀ ਦੇਣ’ ਦੇ ਦੋਸ਼ ਹੇਠ ਆਈਪੀਸੀ ਦੀ ਨਵੀਂ ਧਾਰਾ 201 ਜੋੜ ਦਿੱਤੀ ਹੈ। ਵਿਭਵ ’ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮਾਲੀਵਾਲ ’ਤੇ ਹਮਲਾ ਕਰਨ ਦਾ ਦੋਸ਼ ਹੈ। ਅਧਿਕਾਰੀ ਨੇ ਕਿਹਾ ਕਿ ਧਾਰਾ 201 ਤਹਿਤ ਕੇਸ ਵਿੱਚ ਸਭ ਤੋਂ ਵੱਡੇ ਅਪਰਾਧ ਲਈ ਦਿੱਤੀ ਗਈ ਸਜ਼ਾ ਦੇ ਛੇਵੇਂ ਹਿੱਸੇ ਦੇ ਬਰਾਬਰ ਕੈਦ ਦੀ ਵਿਵਸਥਾ ਹੈ। ਵਿਭਵ ਖ਼ਿਲਾਫ਼ 16 ਮਈ ਨੂੰ ਆਈਪੀਸੀ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਧਮਕੀ ਦੇਣ, ਔਰਤ ’ਤੇ ਹਮਲਾ ਜਾਂ ਉਸ ਨਾਲ ਜ਼ਬਰਦਸਤੀ ਕਰਨ ਅਤੇ ਹੱਤਿਆ ਕਰਨ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। -ਪੀਟੀਆਈ
Advertisement