For the best experience, open
https://m.punjabitribuneonline.com
on your mobile browser.
Advertisement

ਦਰਸ਼ਕਾਂ ਨੂੰ ਥੀਏਟਰ ਤੱਕ ਲਿਆਉਣ ਲਈ ਫ਼ਿਲਮ ਵਿੱਚ ਮੁੱਖ ਪੁਰਸ਼ ਕਿਰਦਾਰ ਹੋਣਾ ਜ਼ਰੂਰੀ ਨਹੀਂ: ਕ੍ਰਿਤੀ ਸੈਨਨ

07:30 AM Apr 09, 2024 IST
ਦਰਸ਼ਕਾਂ ਨੂੰ ਥੀਏਟਰ ਤੱਕ ਲਿਆਉਣ ਲਈ ਫ਼ਿਲਮ ਵਿੱਚ ਮੁੱਖ ਪੁਰਸ਼ ਕਿਰਦਾਰ ਹੋਣਾ ਜ਼ਰੂਰੀ ਨਹੀਂ  ਕ੍ਰਿਤੀ ਸੈਨਨ
Advertisement

ਨਵੀਂ ਦਿੱਲੀ: ਅਦਾਕਾਰਾ ਕ੍ਰਿਤੀ ਸੈਨਨ ਨੂੰ ਆਪਣੀ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਕ੍ਰਿਊ’ ਦੀ ਸਫਲਤਾ ਮਗਰੋਂ ਉਮੀਦ ਹੈ ਕਿ ਹੁਣ ਵੱਡੇ ਬਜਟ ਦੀਆਂ ਔਰਤ ਕੇਂਦ੍ਰਿਤ ਫ਼ਿਲਮਾਂ ਬਣਨ ਲੱਗਣਗੀਆਂ। ਰਾਸ਼ਟਰੀ ਪੁਰਸਕਾਰ ਜੇਤੂ ਕ੍ਰਿਤੀ ਨੇ ਕਿਹਾ ਕਿ ਫ਼ਿਲਮ ਨਿਰਮਾਤਾਵਾਂ ਨੂੰ ਅਕਸਰ ਅਜਿਹਾ ਲਗਦਾ ਹੈ ਕਿ ਦਰਸ਼ਕਾਂ ਨੂੰ ‘ਮਹਿਲਾ ਕੇਂਦ੍ਰਿਤ’ ਫ਼ਿਲਮਾਂ ਵਿੱਚ ਦਿਲਚਸਪੀ ਨਹੀਂ ਹੁੰਦੀ। ਫ਼ਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਮਗਰੋਂ ਕ੍ਰਿਤੀ ‘ਕ੍ਰਿਊ’ ਵਿੱਚ ਨਜ਼ਰ ਆਈ ਸੀ। ਫ਼ਿਲਮ ‘ਕ੍ਰਿਊ’ ਵਿੱਚ ਤੱਬੂ ਅਤੇ ਕਰੀਨਾ ਕਪੂਰ ਨਾਲ ਉਸ ਨੇ ਤੀਜੀ ਮੁੱਖ ਭੂਮਿਕਾ ਨਿਭਾਈ। ਫ਼ਿਲਮ ਨੇ ਰਿਲੀਜ਼ ਹੋਣ ਮਗਰੋਂ ਕ੍ਰਿਤੀ ਨੇ ਕਿਹਾ, ‘ਦਰਸ਼ਕਾਂ ਨੂੰ ਥੀਏਟਰ ਤੱਕ ਲਿਆਉਣ ਲਈ ਕਿਸੇ ਫ਼ਿਲਮ ਵਿੱਚ ਪੁਰਸ਼ ਦਾ ਮੁੱਖ ਕਿਰਦਾਰ ਹੋਣਾ ਜ਼ਰੂਰੀ ਨਹੀਂ ਹੈ। ਲੰਬੇ ਸਮੇਂ ਤੋਂ ਲੋਕਾਂ ਨੇ ਪੁਰਸ਼-ਕੇਂਦ੍ਰਿਤ ਫ਼ਿਲਮਾਂ ਵਾਂਗ ਮਹਿਲਾ-ਕੇਂਦ੍ਰਿਤ ਫ਼ਿਲਮਾਂ ਬਣਾਉਣ ਦਾ ਹੀਆ ਨਹੀਂ ਕੀਤਾ। ਉਨ੍ਹਾਂ ਨੂੰ ਜਾਪਦਾ ਹੈ ਕਿ ਦਰਸ਼ਕ ਥੀਏਟਰ ਵਿੱਚ ਇਹ ਫ਼ਿਲਮ ਨਹੀਂ ਦੇਖਣਗੇ ਅਤੇ ਉਨ੍ਹਾਂ ਨੂੰ ਕਮਾਈ ਵੀ ਨਹੀਂ ਹੋਵੇਗੀ।’ ਉਸ ਨੇ ਕਿਹਾ ਕਿ ਦਰਸ਼ਕਾਂ ਤੋਂ ਫ਼ਿਲਮ ‘ਕ੍ਰਿਊ’ ਨੂੰ ਮਿਲੇ ਪਿਆਰ ਮਗਰੋਂ ਮੈਨੂੰ ਜਾਪਦਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਬਦਲਾਅ ਦੀ ਸ਼ੁਰੂਆਤ ਹੈ। ਉਮੀਦ ਹੈ ਕਿ ਹੌਲੀ-ਹੌਲੀ ਲੋਕ ਅੱਗੇ ਆਉਣਗੇ ਅਤੇ ਔਰਤ ਕੇਂਦਰਿਤ ਫ਼ਿਲਮ ਵਿੱਚ ਵੀ ਉਨਾ ਹੀ ਪੈਸਾ ਲਗਾਉਣ ਅਤੇ ਉਸ ਨੂੰ ਅੱਗੇ ਵਧਾਉਣ ਦਾ ਹੀਆ ਕਰਨਗੇ, ਜਿੰਨਾ ਕਿ ਪੁਰਸ਼ ਪ੍ਰਧਾਨ ਫ਼ਿਲਮਾਂ ਲਈ ਕਰਦੇ ਹਨ। ਅਜਿਹੀਆਂ ਫ਼ਿਲਮਾਂ ਨਾਲ ਵੀ ਬਾਕਸ ਆਫ਼ਿਸ ’ਤੇ ਉਨੀ ਹੀ ਕਮਾਈ ਹੁੰਦੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×