ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹੀਨੇ ਮਗਰੋਂ ਦੁਬਈ ਤੋਂ ਭੰਗੇਵਾਲਾ ਪਹੁੰਚੀ ਨੌਜਵਾਨ ਦੀ ਲਾਸ਼

09:02 AM Jul 29, 2020 IST

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ

Advertisement

ਲਾਗਲੇ ਪਿੰਡ ਭੰਗੇਵਾਲਾ ਦੇ ਸੁਖਮੰਦਰ ਸਿੰਘ ਦੀ ਲਾਸ਼ ਅੱਜ ਮਹੀਨੇ ਮਗਰੋਂ ਪਿੰਡ ਪਹੁੰਚ ਗਈ ਹੈ। 23 ਜੂਨ ਨੂੰ ਦੁਬਈ ਵਿੱਚ ਉਸ ਦੀ ਮੌਤ ਹੋ ਗਈ ਸੀ। ਦੇਹ ਨੂੰ ਦੁਬਈ ਤੋਂ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ‘ਸਰਬੱਤ ਦਾ ਭਲਾ ਟਰੱਸਟ’ ਦੇ ਡਾ. ਐੱਸ.ਪੀ ਸਿੰਘ ਉਬਰਾਏ ਨੇ ਨਿਭਾਈ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਸੁਖਮੰਦਰ ਸਿੰਘ ਦੇ ਪਰਿਵਾਰ ਵੱਲੋਂ ਟਰੱਸਟ ਨਾਲ ਸੰਪਰਕ ਕੀਤਾ ਗਿਆ ਸੀ ਤੇ ਆਪਣੀ ਬੇਵੱਸੀ ਤੇ ਆਰਥਿਕ ਹਾਲਤ ਕਾਰਣ ਮ੍ਰਿਤਕ ਸਰੀਰ ਵਾਪਸ ਲਿਆਉਣ ਤੋਂ ਅਸਮਰੱਥਤਾ ਜ਼ਾਹਿਰ ਕੀਤੀ ਗਈ ਸੀ। ਜਿਸ ’ਤੇ ਟਰੱਸਟ ਨੇ ਵਿਦੇਸ਼ੀ ਦੂਤਾਵਾਸ ਦੀ ਸਹਿਮਤੀ ਤੋਂ ਬਾਅਦ ਲਾਸ਼ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦਾ ਤੇ ਉਸ ਤੋਂ ਬਾਅਦ ਪਰਿਵਾਰ ਤੱਕ ਪਹੁੰਚਾਇਆ ਗਿਆ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਸੁਖਮੰਦਰ ਸਿੰਘ ਰੁਜ਼ਗਾਰ ਦੀ ਭਾਲ ਵਿਚ ਦੁਬਈ ਗਿਆ ਸੀ ਪਰ ਮਹੀਨੇ ਪਹਿਲਾਂ ਉਹ ਮੌਤ ਦੇ ਮੂੰਹ ਜਾ ਪਿਆ। ਉਸ ਦੀ ਲਾਸ਼ ਲਿਆਉਣ ਲਈ ਉਨ੍ਹਾਂ ਟਰੱਸਟ ਦਾ ਧੰਨਵਾਦ ਕੀਤਾ।

Advertisement
Advertisement
Tags :
ਦੁਬਈਨੌਜਵਾਨਪਹੁੰਚੀਭੰਗੇਵਾਲਾਮਹੀਨੇਮਗਰੋਂ