For the best experience, open
https://m.punjabitribuneonline.com
on your mobile browser.
Advertisement

ਡੇਅਰੀ ਤੋਂ ਨਕਦੀ ਲੁੱਟਣ ਵਾਲਾ ਨਾਬਾਲਗ ਕਾਬੂ

08:54 AM Aug 28, 2024 IST
ਡੇਅਰੀ ਤੋਂ ਨਕਦੀ ਲੁੱਟਣ ਵਾਲਾ ਨਾਬਾਲਗ ਕਾਬੂ
Advertisement

ਪੱਤਰ ਪ੍ਰੇਰਕ
ਰਤੀਆ, 27 ਅਗਸਤ
ਇੱਥੋਂ ਦੇ ਡੇਅਰੀ ਮਾਲਕ ’ਤੇ ਹਮਲਾ ਕਰਕੇ ਹਜ਼ਾਰਾਂ ਦੀ ਨਗਦੀ ਲੁੱਟਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਥਾਣਾ ਸ਼ਹਿਰ ਰਤੀਆ ਦੀ ਪੁਲੀਸ ਨੇ ਇਕ ਨਾਬਾਲਗ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਹਿਰ ਕਲੋਨੀ ਰਤੀਆ ਦਾ ਰਹਿਣਾ ਵਾਲਾ ਹੈ। ਪੁਲੀਸ ਨੇ 11 ਜਨਵਰੀ ਨੂੰ ਰਤੀਆ ਦੇ ਪ੍ਰਵੀਨ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਹੈਪੀ ਮਾਡਲ ਸਕੂਲ ਕੋਲ ਡੇਅਰੀ ਹੈ। ਦੁਪਹਿਰ ਸਮੇਂ 3 ਨੌਜਵਾਨ ਮੋਟਰਸਾਈਕਲ ’ਤੇ ਉਸ ਦੀ ਦੁਕਾਨ ’ਤੇ ਆਏ। ਮੁਲਜ਼ਮ ਉਸ ’ਤੇ ਚਾਕੂ ਨਾਲ ਹਮਲਾ ਕਰਕੇ ਦੁਕਾਨ ਤੋਂ ਡੀਵੀਆਰ ਅਤੇ ਗੱਲੇ ਵਿਚੋਂ 4 ਹਜ਼ਾਰ ਦੀ ਨਗਦੀ ਕੱਢ ਕੇ ਫ਼ਰਾਰ ਹੋ ਗਿਆ ਹੈ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਰਤੀਆ ਪੁਲੀਸ ਨੇ ਨਾਬਾਲਗ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Author Image

joginder kumar

View all posts

Advertisement