ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਕਰ ਐਵਾਰਡ ਦੇ ਨਿਯਮਾਂ ਵਿੱਚ ਵੱਡਾ ਬਦਲਾਅ

07:42 AM Apr 24, 2024 IST

ਵਾਸ਼ਿੰਗਟਨ: ਸਾਲ 2025 ਵਿੱਚ ਹੋਣ ਵਾਲੇ ਹੌਲੀਵੁੱਡ ਦੇ ਸਭ ਤੋਂ ਵੱਡੇ ਫ਼ਿਲਮ ਪੁਰਸਕਾਰ ਆਸਕਰ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਈਸਿੰਜ਼ (ਏਐੱਮਪੀਏਐੱਸ) ਨੇ ਅਗਲੇ ਸਾਲ ਦੋ ਮਾਰਚ ਨੂੰ ਹੋਣ ਵਾਲੇ ਆਪਣੇ 97ਵੇਂ ਅਡੀਸ਼ਨ ਲਈ ਨਿਯਮਾਂ ਸਬੰਧੀ ਪ੍ਰੋਟੋਕੋਲ ਪੇਸ਼ ਕੀਤਾ ਹੈ। ਹੌਲੀਵੁੱਡ ਰਿਪੋਰਟਰ ਅਨੁਸਾਰ ਪਰੰਪਰਿਕ ਮੂਵੀ ਥੀਏਟਰਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਅਕਾਦਮੀ ਨੇ ਫ਼ਿਲਮਾਂ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ ਤੋਂ ਫ਼ਿਲਮਾਂ ਨੂੰ ਲਾਸ ਏਂਜਲਸ ਕਾਊਂਟੀ, ਨਿਊਯਾਰਕ ਸਿਟੀ, ਬੇ ਖੇਤਰ, ਸ਼ਿਕਾਗੋ, ਐਟਲਾਂਟਾ ਅਤੇ ਇੱਕ ਨਵੇਂ ਖੇਤਰ ਡਲਾਸ-ਫੋਰਟ ਵਰਥ ਸਣੇ ਉੱਘੇ ਮਹਾਨਗਰ ਖੇਤਰਾਂ ਵਿੱਚ ਘੱਟ ਤੋਂ ਘੱਟ ਇੱਕ ਹਫ਼ਤੇ ਤੱਕ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਨਵੇਂ ਨਿਯਮਾਂ ਨਾਲ ਸੰਗੀਤਕਾਰਾਂ ਨੂੰ ਲਾਭ ਹੋਵੇਗਾ। ਹੌਲੀਵੁੱਡ ਰਿਪੋਰਟਰ ਅਨੁਸਾਰ ਵਧੀਆ ਸ਼੍ਰੇਣੀ ਵਿੱਚ ਹੁਣ 15 ਦੀ ਥਾਂ 20 ਟਾਈਟਲਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਹੁਣ ਤਿੰਨ ਸੰਗੀਤਕਾਰ ਆਪਣੇ ਯੋਗਦਾਨ ਸਦਕਾ ਵਿਅਕਤੀਗਤ ਇਨਾਮ ਪ੍ਰਾਪਤ ਕਰ ਸਕਦੇ ਹਨ। ਆਸਕਰ ਮਾਨਤਾ ਲੈਣ ਲਈ ਲੇਖਕਾਂ ਨੂੰ ਹੁਣ ਇੱਕ ਅੰਤਿਮ ਸ਼ੂਟਿੰਗ ਸਕ੍ਰਿਪਟ ਦੇਣੀ ਹੋਵੇਗੀ। ਗਵਰਨਸ ਪੁਰਸਕਾਰ ਸਮਾਰੋਹ ਦੌਰਾਨ ਦਿੱਤੇ ਜਾਣ ਵਾਲੇ ਵਿਸ਼ੇਸ਼ ਪੁਰਸਕਾਰਾਂ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਦਿ ਇਰਵਿੰਗ ਜੀ ਥੇਲਬਰਗ ਐਵਾਰਡ ਹੁਣ ਇੱਕ ਮੂਰਤੀ ਵਜੋਂ ਨਹੀਂ ਸਗੋਂ ਇੱਕ ਆਸਕਰ ਪ੍ਰਤਿਮਾ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤਕਨੀਕੀ ਯੋਗਦਾਨ ਨੂੰ ਵਧੇਰੇ ਪ੍ਰਭਾਵੀ ਬਣਾਉਣ ਲਈ ਵਿਗਿਆਨਿਕ ਅਤੇ ਤਕਨੀਕੀ ਪੁਰਸਕਾਰਾਂ ਵਿੱਚ ਦੋ ਪੁਰਸਕਾਰਾਂ ਦਾ ਨਾਮ ਬਦਲਿਆ ਗਿਆ ਹੈ। ਏਐੱਨਆਈ

Advertisement

Advertisement
Advertisement