ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਨਾ ਵਿੱਚ ਇਕ ਸਥਾਨਕ ਭਾਜਪਾ ਆਗੂ ਦੀ ਹੱਤਿਆ

02:22 PM Sep 09, 2024 IST

ਪਟਨਾ, 9 ਸਤੰਬਰ
ਪਟਨਾ ਸ਼ਹਿਰ ਦੇ ਚੌਕ ਥਾਣਾ ਇਲਾਕੇ ਵਿੱਚ ਅੱਜ ਸਵੇਰੇ ਇਕ ਸਥਾਨਕ ਭਾਜਪਾ ਆਗੂ ਦੀ ਇਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਥਾਨਕ ਭਾਜਪਾ ਆਗੂ ਮੁੰਨਾ ਸ਼ਰਮਾ ਵਜੋਂ ਹੋਈ ਹੈ। ਪਟਨਾ ਜ਼ਿਲ੍ਹਾ ਪੁਲੀਸ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਸੋਮਵਾਰ ਨੂੰ ਸਵੇਰੇ ਲਗਪਗ 6.15 ਵਜੇ ਮੁੰਨਾ ਸ਼ਰਮਾ ਨੂੰ ਪਟਨਾ ਸ਼ਹਿਰ ਦੇ ਚੌਕ ਥਾਣਾ ਇਲਾਕੇ ਦੇ ਇਕ ਰੈਸਤਰਾਂ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਪੁਲੀਸ ਮੁਤਾਬਕ, ਜ਼ਖ਼ਮੀ ਹਾਲਤ ਵਿੱਚ ਸ਼ਰਮਾ ਨੂੰ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਗਏ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉੱਧਰ, ਆਰਜੇਡੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਬਿਹਾਰ ਵਿੱਚ ਸੱਤਾ ਦੀ ਮਦਦ ਨਾਲ ਅਪਰਾਧ ਵਧ ਰਿਹਾ ਹੈ। ਇੱਧਰ-ਉੱਧਰ ਮਸਤ, ਵਿਅਸਤ ਅਤੇ ਪਸਤ ਮੁੱਖ ਮੰਤਰੀ ਤੋਂ ਬਿਹਾਰ ਬਿਲਕੁਲ ਵੀ ਨਹੀਂ ਸੰਭਲ ਰਿਹਾ ਹੈ।’’ -ਪੀਟੀਆਈ

Advertisement

Advertisement