For the best experience, open
https://m.punjabitribuneonline.com
on your mobile browser.
Advertisement

ਵੱਡੀ ਗਿਣਤੀ ਆਗੂ ਭਾਜਪਾ ਵਿੱਚ ਸ਼ਾਮਲ

09:04 AM May 03, 2024 IST
ਵੱਡੀ ਗਿਣਤੀ ਆਗੂ ਭਾਜਪਾ ਵਿੱਚ ਸ਼ਾਮਲ
Advertisement

ਪੱਤਰ ਪ੍ਰੇਰਕ
ਰਤੀਆ, 2 ਮਈ
ਭਾਰਤੀ ਜਨਤਾ ਪਾਰਟੀ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਡਾ. ਅਸ਼ੋਕ ਤੰਵਰ ਦੀ ਚੋਣ ਮੁਹਿੰਮ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ। ਡਾ. ਤੰਵਰ ਹੁਣ ਤੱਕ ਲੱਖਾਂ ਲੋਕਾਂ ਨਾਲ ਸੰਪਰਕ ਕਰ ਚੁੱਕੇ ਹਨ ਅਤੇ ਆਪਣੀ ਜਿੱਤ ਦਾ ਫਰਕ ਵਧਾਉਣ ਲਈ ਸਮਾਜ ਦੇ ਹਰ ਵਰਗ ਨਾਲ ਮੁਲਾਕਾਤ ਕਰ ਰਹੇ ਹਨ।
ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ, ਜਦੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ਵਾਲਿਆਂ ਵਿੱਚ ਕਰਨ ਕੁਮਾਰ, ਸੌਰਭ, ਸ਼ਿਵਮ, ਬਲਬੀਰ ਸਿੰਘ, ਅਜੈ ਕੁਮਾਰ ਸ਼ਾਮਲ ਹਨ, ਜਦੋਂਕਿ ਮਹਾਬੀਰ ਸੁਥਾਰ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਪ੍ਰਗਟਾਇਆ।
ਇਸੇ ਤਰ੍ਹਾਂ ਮੰਗੇ ਰਾਮ, ਮਾਲਾ ਰਾਮ, ਪੱਪੂ ਰਾਮ, ਸੁਨੀਲ ਕੁਮਾਰ, ਮੋਨੂੰ, ਕੁਲਦੀਪ, ਮਨਜੀਤ, ਬਲਬੀਰ, ਸੰਦੀਪ, ਰਾਜਿੰਦਰ, ਆਰਜੂ ਕੁਮਾਰ, ਰਵੀ, ਕ੍ਰਿਸ਼ਨ, ਅਜੇ, ਮੋਹਨ, ਲਾਲਚੰਦ, ਜਗਦੀਸ਼, ਰਾਮਕਿਸ਼ਨ, ਸਾਧੂਰਾਮ, ਫੀਕੀ ਰਾਮ, ਸਤਪਾਲ ਸਿੰਘ, ਦਰਸ਼ਨ, ਰਾਕੇਸ਼, ਮਿੰਟੂ ਆਦਿ ਨੇ ਡਾ. ਅਸ਼ੋਕ ਤੰਵਰ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਡਾ: ਅਸ਼ੋਕ ਤੰਵਰ ਨੇ ਸਮੂਹ ਸਾਥੀਆਂ ਦਾ ਪਾਰਟੀ ’ਚ ਸ਼ਾਮਿਲ ਹੋਣ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਪਾਰਟੀ ’ਚ ਸਾਰਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਭਾਜਪਾ ਦੇ ਪਟਕੇ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

Advertisement

Advertisement
Author Image

sukhwinder singh

View all posts

Advertisement
Advertisement
×